ਕਾਂਗਰਸ ਆਗੂ ਦੇ ਪੀ. ਏ. ਵੱਲੋਂ ਬਣਵਾਈ ਜਾ ਰਹੀ ਨਾਜਾਇਜ਼ ਬਿਲਡਿੰਗ ਨੂੰ ਨੋਟਿਸ ਜਾਰੀ

03/28/2021 5:05:45 PM

ਜਲੰਧਰ (ਖੁਰਾਣਾ)–ਨਗਰ ਨਿਗਮ ਨੇ ਪਿਛਲੇ ਦਿਨੀਂ ਕੁਝ ਨਾਜਾਇਜ਼ ਬਿਲਡਿੰਗਾਂ ’ਤੇ ਕਾਰਵਾਈ ਕੀਤੀ ਸੀ, ਇਸ ਦੇ ਬਾਵਜੂਦ ਸ਼ਹਿਰ ਵਿਚ ਨਾਜਾਇਜ਼ ਬਿਲਡਿੰਗਾਂ ਬਣਾਉਣ ਦਾ ਕਾਰੋਬਾਰ ਇਕ ਵਾਰ ਫਿਰ ਤੇਜ਼ ਹੋ ਗਿਆ ਹੈ। ਭਾਵੇਂ ਨਿਗਮ ਪ੍ਰਸ਼ਾਸਨ ਨੇ ਛੁੱਟੀ ਵਾਲੇ ਦਿਨਾਂ ਵਿਚ ਕੀਤੀਆਂ ਜਾਣ ਵਾਲੀਆਂ ਨਾਜਾਇਜ਼ ਉਸਾਰੀਆਂ ਨੂੰ ਰੋਕਣ ਲਈ ਨਿਗਮ ਸਟਾਫ਼ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਨਾਜਾਇਜ਼ ਉਸਾਰੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ।

ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ 

ਇਨ੍ਹੀਂ ਦਿਨੀਂ ਇਕ ਕਾਂਗਰਸੀ ਆਗੂ ਦੇ ਪੀ. ਏ. ਵੱਲੋਂ ਬਣਵਾਈ ਜਾ ਰਹੀ ਨਾਜਾਇਜ਼ ਕਮਰਸ਼ੀਅਲ ਬਿਲਡਿੰਗ ਨੂੰ ਲੈ ਕੇ ਨਿਗਮ ਵਿਚ ਘਮਾਸਾਨ ਮਚਿਆ ਹੋਇਆ ਹੈ। ਇਹ ਨਾਜਾਇਜ਼ ਬਿਲਡਿੰਗ ਦੋਮੋਰੀਆ ਪੁਲ ਤੋਂ ਕਿਸ਼ਨਪੁਰਾ ਚੌਕ ਵੱਲ ਜਾਂਦੀ ਸੜਕ ਕੰਢੇ ਬਣ ਰਹੀ ਹੈ, ਜਿਸ ਦਾ ਰਿਹਾਇਸ਼ੀ ਨਕਸ਼ਾ ਪਾਸ ਕਰਵਾਇਆ ਗਿਆ ਸੀ ਪਰ ਉੱਥੇ 2 ਵੱਡੇ-ਵੱਡੇ ਸ਼ੋਅਰੂਮ ਬਣਾ ਲਏ ਗਏ, ਜਿੱਥੇ ਫਰਨੀਚਰ ਹਾਊਸ ਖੋਲ੍ਹਣ ਦੀ ਤਿਆਰੀ ਹੈ।

ਇਹ ਵੀ ਪੜ੍ਹੋ : ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ

ਇਸ ਤੋਂ ਪਹਿਲਾਂ ਕਿ ਉੱਥੇ ਸ਼ਟਰ ਲਾ ਦਿੱਤੇ ਜਾਂਦੇ, ਨਿਗਮ ਦੀ ਟੀਮ ਨੇ ਸ਼ਿਕਾਇਤਾਂ ਮਿਲਣ ’ਤੇ ਉਕਤ ਨਾਜਾਇਜ਼ ਉਸਾਰੀ ਨੂੰ ਰੁਕਵਾ ਦਿੱਤਾ ਅਤੇ ਡਿਮੋਲਿਸ਼ਨ ਨੋਟਿਸ ਤੱਕ ਜਾਰੀ ਕੀਤਾ। ਪਤਾ ਲੱਗਾ ਹੈ ਕਿ ਉੱਥੇ ਸਿਰਫ ਦਿਖਾਵੇ ਲਈ ਪਾਰਟੀਸ਼ਨ ਆਦਿ ਕੀਤੀ ਜਾ ਰਹੀ ਹੈ ਤਾਂ ਕਿ ਇਹ ਰਿਹਾਇਸ਼ੀ ਨਿਰਮਾਣ ਲੱਗੇ ਪਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਉਸਾਰੀ ਹੀ ਵਪਾਰਕ ਨੇਚਰ ਦੀ ਹੈ। ਇਸ ਲਈ ਬਿਲਡਿੰਗ ਮਾਲਕ ਨੂੰ ਨਕਸ਼ੇ ਮੁਤਾਬਕ ਹੀ ਬਿਲਡਿੰਗ ਬਣਾਉਣ ਲਈ ਕਿਹਾ ਗਿਆ ਹੈ।ਇੰਸ. ਅਰੁਣ ਖੰਨਾ ਨੇ ਦੱਸਿਆ ਕਿ ਇਸ ਬਿਲਡਿੰਗ ਦਾ ਕਈ ਵਾਰ ਕੰਮ ਰੁਕਵਾਇਆ ਗਿਆ ਤੇ ਸਾਮਾਨ ਤੱਕ ਜ਼ਬਤ ਕੀਤਾ ਗਿਆ ਪਰ ਫਿਰ ਵੀ ਨਾਜਾਇਜ਼ ਉਸਾਰੀ ਰੋਕੀ ਨਹੀਂ ਜਾ ਰਹੀ। ਇਸ ਬਾਰੇ ਸ਼ਿਕਾਇਤਾਂ ਵੀ ਚੰਡੀਗੜ੍ਹ ਤੱਕ ਪਹੁੰਚੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਜਲੰਧਰ ਵਿਖੇ ਭਾਜਪਾ ਆਗੂ ਦੇ ਮੁੰਡੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਮੰਡੀ ਫੈਂਟਨਗੰਜ ਅਤੇ ਲੰਮਾ ਪਿੰਡ ਰੋਡ ਬਾਰੇ ਸ਼ਿਕਾਇਤਾਂ ਮਿਲੀਆਂ
ਨਿਗਮ ਪ੍ਰਸ਼ਾਸਨ ਨੂੰ ਆਰ. ਟੀ. ਆਈ. ਐਕਟੀਵਿਸਟ ਅਤੇ ਮੰਥਨ ਫਾਊਂਡੇਸ਼ਨ ਆਫ ਇੰਡੀਆ ਦੇ ਸੈਕਟਰੀ ਰਜਨੀਸ਼ ਸ਼ਰਮਾ ਨੇ ਸ਼ਿਕਾਇਤ ਦਿੱਤੀ ਹੈ ਕਿ ਲੰਮਾ ਪਿੰਡ ਰੋਡ ’ਤੇ ਇਕ ਫੈਕਟਰੀ ਨੂੰ ਤੋੜ ਕੇ ਉੱਥੇ 9 ਦੁਕਾਨਾਂ ਬਣਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਨਕਸ਼ਾ ਪਾਸ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਮੰਡੀ ਫੈਂਟਨਗੰਜ ਗੇਟ ’ਤੇ ਲੱਕੀ ਸਟੋਰ ਦੇ ਉੱਪਰ ਬਣੀ ਬਿਲਡਿੰਗ ਬਾਰੇ ਵੀ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਹੈ ਕਿ ਨਿਗਮ ਦਬਾਅ ਵਿਚ ਆ ਕੇ ਉਸ ਨਾਜਾਇਜ਼ ਨਿਰਮਾਣ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ : ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ

ਬਿਲਡਿੰਗ ਵਿਭਾਗ ਕੋਲ ਨਹੀਂ ਹੈ ਆਪਣੀ ਡਿੱਚ ਮਸ਼ੀਨ
ਨਗਰ ਨਿਗਮ ਜਲੰਧਰ ਦਾ ਬਜਟ ਇਸ ਵਾਰ 425 ਕਰੋੜ ਰੁਪਏ ਦੇ ਨੇੜੇ-ਤੇੜੇ ਹੈ ਅਤੇ ਕਈ ਵਾਰ ਇਹ ਬਜਟ 500 ਕਰੋੜ ਤੋਂ ਪਾਰ ਵੀ ਜਾ ਚੁੱਕਾ ਹੈ। ਇਸ ਦੇ ਬਾਵਜੂਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਕੋਲ ਆਪਣੀ ਇਕ ਡਿੱਚ ਮਸ਼ੀਨ ਤੱਕ ਨਹੀਂ ਹੈ, ਹਾਲਾਂਕਿ ਬਿਲਡਿੰਗ ਵਿਭਾਗ ਤੋਂ ਨਗਰ ਨਿਗਮ ਨੂੰ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਬਿਲਡਿੰਗ ਮਹਿਕਮੇ ਦਾ ਕੰਮ ਨਾਜਾਇਜ਼ ਉਸਾਰੀਆਂ ਨੂੰ ਰੋਕਣਾ ਅਤੇ ਨਾਜਾਇਜ਼ ਕੱਟੀਆਂ ਜਾ ਰਹੀਆਂ ਕਾਲੋਨੀਆਂ ਨੂੰ ਤੋੜਨਾ ਹੁੰਦਾ ਹੈ, ਜਿਸ ਦੇ ਲਈ ਇਸ ਮਹਿਕਮੇ ਨੂੰ ਡਿੱਚ ਮਸ਼ੀਨ ਦੀ ਹਰ ਸਮੇਂ ਲੋੜ ਪੈਂਦੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਬਿਲਡਿੰਗ ਵਿਭਾਗ ਦੇ ਪਾਵਰਫੁੱਲ ਅਧਿਕਾਰੀਆਂ ਨੂੰ ਡਿੱਚ ਲਈ ਬੀ. ਐਂਡ ਆਰ. ਵਿਭਾਗ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਅਤੇ ਕਈ ਵਾਰ ਡਿੱਚ ਨਾ ਮਿਲਣ ਦੀ ਸੂਰਤ ਵਿਚ ਕਾਰਵਾਈ ਹੀ ਨਹੀਂ ਕਰ ਹੁੰਦੀ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਕਮੇ ਕੋਲ ਆਪਣੀ ਡਿੱਚ ਮਸ਼ੀਨ ਨਾ ਹੋਣ ਕਾਰਨ ਮਹਿਕਮੇ ਨੂੰ ਅਕਸਰ ਸੀਲਿੰਗ ਕਰਨੀ ਪੈਂਦੀ ਹੈ, ਜਿਹੜੀ ਬਾਅਦ ਵਿਚ ਦਬਾਅ ਪਾ ਕੇ ਖੁਲ੍ਹਵਾ ਲਈ ਜਾਂਦੀ ਹੈ। ਨਗਰ ਨਿਗਮ ਦਾ ਸ਼ਰਮਨਾਕ ਤੱਥ ਇਹ ਹੈ ਕਿ ਉਹ ਅਜੇ ਤੱਕ ਬਿਲਡਿੰਗ ਮਹਿਕਮੇ ਨੂੰ ਸਿਰਫ 5 ਲੱਖ ਰੁਪਏ ਦੀ ਇਕ ਡਿੱਚ ਮਸ਼ੀਨ ਖਰੀਦ ਕੇ ਨਹੀਂ ਦੇ ਸਕਿਆ।

ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News