ਰਿੰਕੂ ਦੀ ਚਿਤਾਵਨੀ ਤੋਂ ਬਾਅਦ ਵੀ ਹੱਲ ਨਹੀਂ ਹੋਈ ਸੀਵਰ ਸਮੱਸਿਆ

06/19/2020 4:11:47 PM

ਜਲੰਧਰ (ਖੁਰਾਣਾ)— ਪਿਛਲੇ ਦਿਨੀਂ ਵੈਸਟ ਖੇਤਰ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਨਗਰ ਨਿਗਮ ਦੇ ਤਤਕਾਲੀ ਕਮਿਸ਼ਨਰ ਦੀਪਰਵ ਲਾਕੜਾ ਨੂੰ ਸਖਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਸੀ। ਚਿਤਾਵਨੀ ਦਿੰਦੇ ਉਨ੍ਹਾਂ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਖੇਤਰ 'ਚ ਪੈਂਦੀ ਲੈਦਰ ਕੰਪਲੈਕਸ ਰੋਡ ਦੀ ਸੀਵਰ ਸਮੱਸਿਆ ਦਾ ਹੱਲ ਦੋ-ਤਿੰਨ ਦਿਨਾਂ 'ਚ ਨਾ ਕੀਤਾ ਗਿਆ ਤਾਂ ਉਹ ਸਾਰੇ ਸ਼ਹਿਰ ਦਾ ਕੂੜਾ ਅਤੇ ਦੂਜੇ ਵਿਧਾਨ ਸਭਾ ਖੇਤਰਾਂ ਤੋਂ ਆਉਣ ਵਾਲੇ ਸੀਵਰੇਜ ਦੇ ਪਾਣੀ ਨੂੰ ਆਪਣੇ ਖੇਤਰ 'ਚ ਆਉਣ ਤੋਂ ਰੋਕ ਦੇਣਗੇ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਵਿਧਾਇਕ ਰਿੰਕੂ ਦੀ ਇਸ ਚਿਤਾਵਨੀ ਨਾਲ ਰਾਜਨੀਤਕ ਖੇਤਰ 'ਚ ਕਾਫੀ ਰੌਲਾ ਪਿਆ ਪਰ ਇਸ ਚਿਤਾਵਨੀ ਦੇ ਇਕ ਹਫਤੇ ਬਾਅਦ ਵੀ ਹੁਣ ਤੱਕ ਲੈਦਰ ਕੰਪਲੈਕਸ ਰੋਡ ਦੀ ਸੀਵਰ ਸਮੱਸਿਆ ਦਾ ਹੱਲ ਨਹੀਂ ਹੋਇਆ, ਜਿਸ ਕਾਰਨ ਉਸ ਖੇਤਰ ਦੇ ਕਾਂਗਰਸੀ ਕੌਂਸਲਰ ਲਖਬੀਰ ਸਿੰਘ ਬਾਜਵਾ ਨੂੰ ਵੀਰਵਾਰ ਜਲੰਧਰ ਨਗਰ ਨਿਗਮ ਵਿਖੇ ਆ ਕੇ ਨਾ ਸਿਰਫ ਰੋਸ ਧਰਨਾ ਲਾਉਣਾ ਪਿਆ ਸਗੋਂ ਉਨ੍ਹਾਂ ਨੂੰ ਆਪਣੀ ਹੀ ਸਰਕਾਰ ਦੀ ਅਗਵਾਈ ਵਾਲੇ ਨਗਰ ਨਿਗਮ ਮੁਰਦਾਬਾਦ ਦੇ ਨਾਅਰੇ ਵੀ ਲਾਉਣੇ ਪਏ। ਇਸ ਮੌਕੇ 'ਤੇ ਬਾਜਵਾ ਦੇ ਨਾਲ ਐੱਮ. ਐੱਸ. ਫਾਰਮ ਵਾਲੀ ਰੋਡ ਦੇ ਦਰਜਨਾਂ ਦੁਕਾਨਦਾਰ ਵੀ ਮੌਜੂਦ ਸਨ। ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਦੇ ਨਾ ਹੋਣ ਕਾਰਣ ਕਾਂਗਰਸੀ ਕੌਂਸਲਰ ਅਤੇ ਦੁਕਾਨਦਾਰਾਂ ਨੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦੇ ਦਫਤਰ ਦੇ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੰਗ-ਪੱਤਰ ਦਿੰਦੇ ਹੋਏ ਆਪਣੀਆਂ ਸਮੱਸਿਆਵਾਂ ਦੱਸੀਆਂ।

PunjabKesari
ਕੌਂਸਲਰ ਲਖਬੀਰ ਬਾਜਵਾ ਅਤੇ ਹੋਰ ਦੁਕਾਨਦਾਰਾਂ ਨੇ ਇਸ ਦੌਰਾਨ ਮੇਅਰ ਜਗਦੀਸ਼ ਰਾਜਾ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੀਵਰੇਜ ਦੀ ਸਮੱਸਿਆ ਦੱਸਣ ਦੇ ਨਾਲ-ਨਾਲ ਸਪਲਾਈ ਹੋ ਰਹੇ ਗੰਦੇ ਪਾਣੀ ਦੀ ਸਮੱਸਿਆ ਵੀ ਦੱਸੀ। ਮੇਅਰ ਨੂੰ ਬੋਤਲਾਂ 'ਚ ਭਰੇ ਸੈਂਪਲ ਵਿਖਾਉਂਦੇ ਹੋਏ ਕੌਂਸਲਰ ਬਾਜਵਾ ਨੇ ਕਿਹਾ ਕਿ ਲੋਕਾਂ ਨੂੰ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੇਅਰ ਨੇ ਐਕਸ. ਈ. ਐੱਨ. ਗੁਰਚੈਨ ਸਿੰਘ ਨੂੰ ਬੁਲਾ ਕੇ ਸਮੱਸਿਆ ਦਾ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਨਿਗਮ 'ਚ ਕੋਰੋਨਾ ਵਾਇਰਸ ਦੇ ਕਿਸੇ ਨਿਯਮ ਦੀ ਪਾਲਣਾ ਨਹੀਂ ਹੋ ਰਹੀ
ਕਾਂਗਰਸੀ ਕੌਂਸਲਰ ਲਖਬੀਰ ਬਾਜਵਾ ਵੀਰਵਾਰ ਜਦੋਂ ਕਰੀਬ 3 ਦਰਜਨ ਦੁਕਾਨਦਾਰਾਂ ਨਾਲ ਨਿਗਮ 'ਚ ਪ੍ਰਦਰਸ਼ਨ ਕਰਨ ਪਹੁੰਚੇ ਤਾਂ ਉੱਥੇ ਕੋਰੋਨਾ ਵਾਇਰਸ ਨਾਲ ਸਬੰਧਤ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਧਰਨੇ ਅਤੇ ਨਾਅਰੇਬਾਜ਼ੀ 'ਤੇ ਨਾਲ-ਨਾਲ ਰਹਿਣ ਦੇ ਇਲਾਵਾ ਸਾਰੇ ਦੁਕਾਨਦਾਰ ਜੁਆਇੰਟ ਕਮਿਸ਼ਨਰ ਗੁਰਚਰਨ ਸਿੰਘ ਦੇ ਕਮਰੇ 'ਚ ਚਲੇ ਗਏ ਅਤੇ ਉੱਤੇ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ, ਜਿਸ ਦੌਰਾਨ ਸੋਸ਼ਲ ਡਿਸਟੈਂਸਿੰਗ ਨਾਂ ਦੀ ਚੀਜ਼ ਗਾਇਬ ਰਹੀ। ਵਰਣਨਯੋਗ ਹੈ ਕਿ ਇਨ੍ਹੀਂ ਦਿਨੀਂ ਨਿਗਮ ਦੀ ਮੇਨ ਬਿਲਡਿੰਗ 'ਚ ਕੋਰੋਨਾ ਵਾਇਰਸ ਦਾ ਦੁਬਾਰਾ ਖੌਫ ਜਾਰੀ ਹੈ ਪਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ।


shivani attri

Content Editor

Related News