ਹੁਣ ਨਿਗਮ ਦੀਆਂ ਗੱਡੀਆਂ ਨੂੰ ਪੈਟਰੋਲ-ਡੀਜ਼ਲ ਦੀ ਅਲਾਟਮੈਂਟ ਮੁੱਖ ਦਫਤਰ ਤੋਂ ਹੋਵੇਗੀ

05/31/2020 11:59:47 AM

ਜਲੰਧਰ (ਖੁਰਾਣਾ)— ਉਂਝ ਤਾਂ ਨਿਗਮ ਦੇ ਜ਼ਿਆਦਾਤਰ ਵਿਭਾਗਾਂ 'ਚ ਭ੍ਰਿਸ਼ਟਾਚਾਰ ਆਮ ਗੱਲ ਹੈ ਪਰ ਅਕਸਰ ਦੋਸ਼ ਲੱਗਦੇ ਰਹੇ ਕਿ ਨਿਗਮ ਦੀ ਵਰਕਸ਼ਾਪ ਤੋਂ ਨਿਗਮ ਦੀਆਂ ਗੱਡੀਆਂ ਨੂੰ ਅਲਾਟ ਹੋਣ ਵਾਲੇ ਪੈਟਰੋਲ-ਡੀਜ਼ਲ 'ਚ ਗੜਬੜੀ ਕੀਤੀ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਨਿਗਮ ਕਮਿਸ਼ਨਰ ਨੇ ਰੰਗੇ ਹੱਥ ਨਿਗਮ ਦਾ ਇਕ ਡਰਾਈਵਰ ਸਰਕਾਰੀ ਡੀਜ਼ਲ ਵੇਚਦਾ ਫੜਿਆ ਸੀ। ਉਂਝ ਵੀ ਇਨ੍ਹੀਂ ਦਿਨੀਂ ਨਗਰ ਨਿਗਮ ਦੀ ਸੈਨੀਟੇਸ਼ਨ ਕਮੇਟੀ ਅਤੇ ਮੇਅਰ ਨੇ ਕੂੜਾ ਢੋਹਣ ਵਾਲੀਆਂ ਗੱਡੀਆਂ ਨੂੰ ਮਿਲਣ ਵਾਲੇ ਪੈਟਰੋਲ-ਡੀਜ਼ਲ 'ਤੇ ਨਜ਼ਰ ਰੱਖੀ ਹੋਈ ਹੈ, ਜਿਸ ਦੇ ਤਹਿਤ ਕੰਡੇ 'ਤੇ ਜਾ ਕੇ ਗੱਡੀਆਂ ਦੀ ਗਿਣਤੀ, ਉਨ੍ਹਾਂ ਵੱਲੋਂ ਲਾਏ ਜਾ ਰਹੇ ਚੱਕਰ ਅਤੇ ਚੁੱਕੇ ਗਏ ਕੂੜੇ ਦੀ ਮਾਤਰਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਨਿਗਮ ਕਰਮੀ ਦਾ ਅਨੋਖਾ ਵਿਆਹ, ਇਕ ਰੁਪਏ ਦਾ ਸ਼ਗਨ ਪਾ ਕੇ ਲੈ ਆਇਆ ਲਾੜੀ (ਤਸਵੀਰਾਂ)

ਹੁਣ ਇਸ ਤੇਲ ਦੀ ਕਥਿਤ ਚੋਰੀ ਨੂੰ ਰੋਕਣ ਦੀ ਕਵਾਇਦ ਦੇ ਤਹਿਤ ਨਿਗਮ ਪ੍ਰਸ਼ਾਸਨ ਨੇ ਇਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਹੈ, ਜਿਸ ਦੇ ਚੱਲਦੇ ਨਿਗਮ ਦੀਆਂ ਗੱਡੀਆਂ ਨੂੰ ਪੈਟਰੋਲ-ਡੀਜ਼ਲ ਦੀ ਅਲਾਟਮੈਂਟ ਹੁਣ ਵਰਕਸ਼ਾਪ ਦੀ ਥਾਂ ਕੰਪਨੀ ਬਾਗ ਸਥਿਤ ਮੁੱਖ ਦਫਤਰ ਤੋਂ ਹੋਇਆ ਕਰੇਗੀ। ਇਸ ਲਈ ਨਿਗਮ ਦੇ ਮੁੱਖ ਦਫਤਰ 'ਚ ਕੰਟਰੋਲ ਰੂਮ ਬਣਾਇਆ ਜਾਵੇਗਾ, ਜਿਸ ਦੇ ਤਹਿਤ ਸਾਰੇ ਕੰਟਰੋਲ ਮੇਅਰ ਅਤੇ ਕਮਿਸ਼ਨਰ ਜਾਂ ਇਨ੍ਹਾਂ ਦੋਵਾਂ ਵਲੋ ਸਾਂਝੇ ਕਿਸੇ ਅਧਿਕਾਰੀ ਦੇ ਹੱਥ ਵਿਚ ਆ ਜਾਵੇਗਾ।

ਵਾਹਨਾਂ ਅਤੇ ਡਰਾਈਵਰਾਂ ਦੀ ਪੂਰੀ ਡਿਟੇਲ ਮੰਗੀ
ਨਿਗਮ ਪ੍ਰਸ਼ਾਸਨ ਦੇ ਜੋ ਅਧਿਕਸਾਫਟਵੇਅਰ ਨੂੰ ਤਿਆਰ ਕਰ ਰਹੇ ਹਨ, ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਤੋਂ ਨਿਗਮ ਦੇ ਸਾਰੇ ਵਾਹਨਾਂ ਅਤੇ ਉਨ੍ਹਾਂ ਦੇ ਚਲਾਉਣ ਵਾਲੇ ਡਰਾਈਵਰਾਂ ਦੀ ਿਡਟੇਲ ਮੰਗੀ ਹੈ। ਇਹ ਡਾਟਾ ਵੀ ਮੰਗਿਆ ਗਿਆ ਹੈ ਕਿ ਕਿਸ ਵਿਭਾਗ ਵਿਚ ਕਿੰਨੀਆਂ ਗੱਡੀਆਂ ਚੱਲ ਰਹੀਆਂ ਹਨ। ਇਸ ਡਾਟੇ ਨੂੰ ਸਾਫਟਵੇਅਰ ਵਿਚ ਭਰਵਾਇਆ ਜਾਵੇਗਾ, ਜਿਸ ਦੇ ਬਾਅਦ ਸਾਰਾ ਕੰਮ ਆਨਲਾਈਨ ਹੋਵੇਗਾ। ਮੁੱਖ ਦਫਤਰ ਤੋਂ ਦਿੱਤੀ ਗਈ ਕਮਾਂਡ ਦੇ ਆਧਾਰ 'ਤੇ ਹੀ ਵਰਕਸ਼ਾਪ ਵਿਚ ਲੱਗੇ ਪੈਟਰੋਲ ਪੰਪ ਵਿਚੋਂ ਗੱਡੀ ਵਿਚ ਪੈਟਰੋਲ-ਡੀਜ਼ਲ ਭਰਿਆ ਜਾਵੇਗਾ।

ਇਹ ਵੀ ਪੜ੍ਹੋ: ਰੇਲ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਕੱਲ੍ਹ ਤੋਂ ਚੱਲਣਗੀਆਂ ਇਹ ਟਰੇਨਾਂ, ਇੰਝ ਹੋਵੇਗੀ ਯਾਤਰੀਆਂ ਦੀ ਐਂਟਰੀ

ਵਰਕਸ਼ਾਪ ਮੈਨੇਜਮੈਂਟ ਦਾ ਪੂਰਾ ਹਿਸਾਬ ਵੀ ਰੱਖਿਆ ਜਾਵੇਗਾ
ਮੇਅਰ ਅਤੇ ਨਿਗਮ ਕਮਿਸ਼ਨਰ ਨੇ ਪਿਛਲੇ ਮਹੀਨਿਆਂ ਤੋਂ ਨਿਗਮ ਦੀ ਵਰਕਸ਼ਾਪ ਦੀ ਕਾਰਜ ਪ੍ਰਣਾਲੀ ਨੂੰ ਸੁਧਾਰਣ ਵਲ ਆਪਣਾ ਧਿਆਨ ਕੇਂਦਰਿਤ ਕੀਤਾ ਹੈ, ਜਿਸ ਦੇ ਤਹਿਤ ਇਹ ਸਾਫਟਵੇਅਰ ਵਿਕਸਿਤ ਕੀਤਾ ਗਿਆ ਹੈ। ਇਸ ਸਾਫਟਵੇਅਰ ਵਿਚ ਜਿਥੇ ਡੀਜ਼ਲ ਅਤੇ ਪੈਟਰੋਲ ਦੀ ਅਲਾਟਮੈਂਟ ਦੀ ਕਮਾਂਡ ਅਧਿਕਾਰੀਆਂ ਦੇ ਹੱਥ ਹੋਵੇਗੀ। ਉਥੇ ਹੀ ਵਰਕਸ਼ਾਪ ਮੈਨੇਟਮੈਂਟ ਨਾਲ ਜੁੜੇ ਹੋਰ ਕੰਮ ਵੀ ਇਸ ਸਾਫਟਵੇਅਰ ਦੇ ਤਹਿਤ ਆਨਲਾਈਨ ਹੀ ਹੋਣਗੇ, ਜਿਸ ਨਾਲ ਪਤਾ ਲੱਗ ਸਕੇਗਾ ਕਿ ਕਿਸ ਗੱਡੀ ਦੀ ਕਦੋਂ ਅਤੇ ਕਿੰਨੀ ਰਿਪੇਅਰ ਹੋਈ ਹੈ। ਗੱਡੀਆਂ ਦੀ ਇੰਸ਼ੋਰੈਂਸ ਅਤੇ ਹੋਰ ਸਾਰਾ ਡਾਟਾ ਵੀ ਸਾਫਟਵੇਅਰ ਵਿਚ ਫੀਡ ਹੋਵੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ


shivani attri

Content Editor

Related News