ਨਾਜਾਇਜ਼ ਨਿਰਮਾਣਾਂ ''ਤੇ ਚੱਲਿਆ ਨਿਗਮ ਦਾ ਪੀਲਾ ਪੱਜਾ

03/18/2020 11:31:14 AM

ਜਲੰਧਰ (ਖੁਰਾਣਾ)— ਇਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਨੂੰ ਦੀ ਦਹਿਸ਼ਤ ਨਾਲ ਜੂਝ ਰਿਹਾ ਹੈ ਅਤੇ ਸਾਰੀਆਂ ਥਾਵਾਂ 'ਤੇ ਇਸ ਦਹਿਸ਼ਤ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ, ਉਥੇ ਹੀ ਜਲੰਧਰ ਨਗਰ ਨਿਗਮ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਨਾਜਾਇਜ਼ ਨਿਰਮਾਣ ਸਮੇਤ ਕਬਜ਼ਿਆਂ 'ਤੇ ਵੱਡੀ ਕਾਰਵਾਈ ਕੀਤੀ ਗਈ।

ਇਸ ਕਾਰਵਾਈ ਦੇ ਤਹਿਤ ਕਈ ਸਾਲਾਂ ਤੋਂ ਬਣੀ ਲਾਲ ਰਤਨ ਸਿਨੇਮਾ ਦੀ ਬਾਊਂਡਰੀ ਵਾਲ ਨੂੰ ਵੀ ਕਾਫੀ ਹਦ ਤਕ ਤੋੜਿਆ ਗਿਆ ਅਤੇ ਉਥੇ ਕੁਝ ਹੋਰ ਦੁਕਾਨਾਂ 'ਤੇ ਕਾਰਵਾਈ ਕੀਤੀ ਗਈ। ਨਗਰ ਨਿਗਮ ਦੀ ਟੀਮ ਨੇ ਪ੍ਰਤਾਪ ਬਾਗ ਦੇ ਨੇੜੇ ਗੈਰ ਕਾਨੂੰਨੀ ਰੂਪ ਨਾਲ ਬਣ ਰਹੀ ਇਕ ਬਿਲਡਿੰਗ ਨੂੰ ਵੀ ਤੋੜਿਆ ਗਿਆ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ : ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਉੱਡੀ ਅਫਵਾਹ, ਸਹਿਮੇ ਲੋਕ

ਦੱਸਣਯੋਗ ਹੈ ਕਿ ਨਾਜਾਇਜ਼ ਨਿਰਮਾਣਾਂ 'ਤੇ ਨਗਰ ਨਿਗਮ ਪੂਰੀ ਤਰ੍ਹਾਂ ਚੌਕਸ ਹੋਇਆ ਪਿਆ ਹੈ। ਹਰ ਥਾਂ 'ਤੇ ਨਾਜਾਇਜ਼ ਨਿਰਮਾਣਾਂ ਉਤੇ ਪੀਲਾ ਪੰਜਾ ਚਲਾ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।

shivani attri

This news is Content Editor shivani attri