ਲਾਪ੍ਰਵਾਹੀ : ਯੈਲੋ ਲਾਈਨ ਦੇ ਨਾਲ ਹੀ ਨਿਗਮ ਨੇ ਲਗਵਾ ਦਿੱਤੇ ਟੋਅ ਜ਼ੋਨ ਦੇ ਬੋਰਡ

02/15/2020 6:09:22 PM

ਜਲੰਧਰ (ਵਰੁਣ)— ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਸ਼ਹਿਰ 'ਚ ਕਈ ਥਾਵਾਂ 'ਤੇ ਯੈਲੋ ਲਾਈਨ ਦੇ ਕੋਲ ਹੀ ਟੋਅ ਜ਼ੋਨ ਦੇ ਸਾਈਨ ਬੋਰਡ ਲਗਾ ਦਿੱਤੇ ਗਏ ਹਨ। ਯੈਲੋ ਲਾਈਨ ਕੋਲ ਲੱਗੇ ਟੋਅ ਜ਼ੋਨ ਦੇ ਬੋਰਡ ਲੱਗਣ ਕਾਰਨ ਲੋਕ ਪ੍ਰੇਸ਼ਾਨੀ 'ਚ ਆ ਚੁੱਕੇ ਹਨ ਕਿ ਯੈਲੋ ਲਾਈਨ ਦੇ ਅੰਦਰ ਉਹ ਆਪਣੀ ਗੱਡੀ ਖੜ੍ਹੀ ਕਰਨ ਜਾਂ ਨਹੀਂ।

ਨਗਰ ਨਿਗਮ ਦੀ ਇਹ ਪਹਿਲੀ ਲਾਪ੍ਰਵਾਹੀ ਨਹੀਂ, ਸਗੋਂ ਇਸ ਤੋਂ ਪਹਿਲਾਂ ਬਸਤੀ ਅੱਡਾ ਚੌਕ 'ਤੇ ਟਰੈਫਿਕ ਰੈੱਡ ਸਿਗਨਲ ਦੇ ਬਿਲਕੁਲ ਨਾਲ ਹੀ ਸਾਈਨ ਬੋਰਡ ਲਗਾ ਦਿੱਤੇ ਹਨ, ਜਿਸ ਕਾਰਨ ਟਰੈਫਿਕ ਸਿਗਨਲ ਦਿਸਣਾ ਬੰਦ ਹੋ ਗਿਆ ਸੀ। ਉਦੋਂ ਵੀ ਸੋਸ਼ਲ ਸਾਈਟਸ 'ਤੇ ਨਿਗਮ ਦੀ ਕਾਫ਼ੀ ਕਿਰਕਿਰੀ ਹੋਈ ਸੀ। ਹੁਣ ਦੁਬਾਰਾ ਤੋਂ ਨਿਗਮ ਯੈਲੋ ਲਾਈਨ ਦੇ ਨਾਲ ਹੀ ਟੋਅ ਜ਼ੋਨ ਏਰੀਏ ਦਾ ਬੋਰਡ ਲਗਾ ਕੇ ਸੁਰਖੀਆਂ ਬਟੋਰ ਰਿਹਾ ਹੈ। ਇਸ ਸਬੰਧੀ ਜਦੋਂ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੋਰਡ ਲਗਾਉਣ ਤੋਂ ਪਹਿਲਾਂ ਨਿਗਮ ਦੇ ਅਧਿਕਾਰੀਆਂ ਨੇ ਟ੍ਰੈਫਿਕ ਪੁਲਸ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਨਿਗਮ ਦੇ ਅਧਿਕਾਰੀ ਸੰਪਰਕ ਕਰਦੇ ਤਾਂ ਇਹ ਪ੍ਰੇਸ਼ਾਨੀ ਨਹੀਂ ਹੋਣੀ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਲੈਵਲ 'ਤੇ ਟੋਅ ਕਰਨ ਵਾਲੀਆਂ ਗੱਡੀਆਂ ਦੀਆਂ ਟੀਮਾਂ ਨੂੰ ਹੁਕਮ ਦੇਣਗੇ ਕਿ ਕਿਸੇ ਵੀ ਹਾਲਤ 'ਚ ਯੈਲੋ ਲਾਈਨ ਦੇ ਅੰਦਰ ਖੜ੍ਹੀ ਗੱਡੀ ਨੂੰ ਟੋਅ ਨਾ ਕੀਤਾ ਕੀਤਾ ਜਾਵੇ ਭਾਵੇਂ ਉਥੇ ਟੋਅ ਜ਼ੋਨ ਦਾ ਬੋਰਡ ਲੱਗਿਆ ਹੋਵੇ। ਏ. ਡੀ. ਸੀ. ਪੀ. ਟ੍ਰੈਫਿਕ ਨੇ ਕਿਹਾ ਕਿ ਉਹ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਅਜਿਹੇ ਸਾਰੇ ਬੋਰਡਾਂ ਨੂੰ ਹਟਾਉਣ ਲਈ ਕਹਿਣਗੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।


shivani attri

Content Editor

Related News