ਨਿਗਮ ਦੇ ਪਬਲਿਕ ਟਾਇਲੈਟਸ ''ਚ ਹੁਣ ਲਿਕੁਇਡ ਹੈਂਡਵਾਸ਼, ਤੌਲੀਆ ਤੇ ਪੇਪਰ ਰੋਲ ਵੀ ਮਿਲਣਗੇ

01/19/2020 4:42:40 PM

ਜਲੰਧਰ (ਖੁਰਾਣਾ)— ਇਨੀਂ ਦਿਨੀਂ ਦੇਸ਼ ਦੇ ਸਾਰੇ ਸ਼ਹਿਰਾਂ 'ਚ ਸਵੱਛਤਾ ਸਰਵੇਖਣ 2020 ਦਾ ਤੀਜਾ ਦੌਰ ਚੱਲ ਰਿਹਾ ਹੈ, ਜਿਸ ਸਬੰਧੀ ਟੀਮਾਂ ਕਦੀ ਵੀ ਸ਼ਹਿਰ ਆ ਕੇ ਇਥੋਂ ਦੀ ਵਿਵਸਥਾ ਦਾ ਜਾਇਜ਼ਾ ਲੈ ਸਕਦੀਆਂ ਹਨ। ਇਸ ਸਰਵੇਖਣ ਵਿਚ ਆਪਣਾ ਨੰਬਰ ਵਧਾਉਣ ਲਈ ਨਿਗਮ ਨੇ ਜਿਥੇ ਕਾਲਜਾਂ ਦੇ ਬੱਚਿਆਂ ਨੂੰ ਸੜਕਾਂ ਦੀ ਸਫਾਈ 'ਤੇ ਲਾਇਆ ਹੋਇਆ ਹੈ, ਉਥੇ ਹੁਣ ਨਿਗਮ ਪਬਲਿਕ ਟਾਇਲੈਟਸ ਵਿਚ ਵੀ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ।

ਇਸ ਦੇ ਤਹਿਤ ਬੀਤੇ ਦਿਨ ਜਿੱਥੇ ਸ਼ਹਿਰ ਦੇ 10 ਪਬਲਿਕ ਟਾਇਲੈਟਸ ਲਈ ਸਾਫ ਸਫਾਈ ਲਈ ਬਾਲਟੀ, ਮੱਗ, ਵਾਈਪਰ, ਮਾਸਕ ਅਤੇ ਗਲਵਜ਼ ਆਦਿ ਦਿੱਤੇ ਗਏ। ਉਥੇ ਇਨ੍ਹਾਂ ਪਬਲਿਕ ਟਾਇਲੈਟਸ ਵਿਚ ਲੋਕਾਂ ਦੀ ਸਹੂਲਤ ਲਈ ਲਿਕੁਇਡ ਹੈਂਡਵਾਸ਼, ਤੌਲੀਆ ਤੇ ਪੇਪਰ ਰੋਲ ਤੋਂ ਇਲਾਵਾ ਰੂਮ ਫਰੈਸ਼ਨਰ ਵੀ ਦਿੱਤੇ ਗਏ। ਨਿਗਮ ਦੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਨੇ ਸੈਨੇਟਰੀ ਸੁਪਰਵਾਈਜ਼ਰ ਰੋਹਿਤ ਅਤੇ ਹੋਰਨਾਂ ਨੂੰ ਇਹ ਸਾਮਾਨ ਸੌਂਪਿਆ। ਉਨ੍ਹਾਂ ਦੱਸਿਆ ਕਿ 10 ਪਬਲਿਕ ਟਾਇਲੈਟਸ 'ਚ ਹੱਥ ਸੁਕਾਉਣ ਲਈ ਹੈਂਡ ਡਰਾਇਰ ਮਸ਼ੀਨਾਂ ਵੀ ਲਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਟਾਇਲੈਟਸ 'ਚ ਲੇਡੀਜ਼ ਸੈਨੇਟਰੀ ਪੈਡ ਡਿਸਟਰੀਬਿਊਸ਼ਨ ਮਸ਼ੀਨਾਂ ਲੱਗ ਜਾਣਗੀਆਂ, ਜਿੱਥੋਂ ਕੋਈ ਵੀ ਔਰਤ 5 ਰੁਪਏ ਦਾ ਸਿੱਕਾ ਪਾ ਕੇ ਸੈਨੇਟਰੀ ਪੈਡ ਲੈ ਸਕਣਗੀਆਂ। ਹੁਣ ਵੇਖਣਾ ਹੈ ਕਿ ਇਹ ਸਹੂਲਤ ਕਦੋਂ ਤੱਕ ਕਾਇਮ ਰਹਿੰਦੀ ਹੈ।

shivani attri

This news is Content Editor shivani attri