ਨਿਗਮ ਕਮਿਸ਼ਨਰ ਨੇ ਲਿਆ ਸਖਤ ਫੈਸਲਾ, ਬਿਲਡਿੰਗ ਇੰਸਪੈਕਟਰਾਂ ਦੀ ਤਨਖਾਹ ਰੋਕੀ

04/23/2019 5:48:18 PM

ਜਲੰਧਰ (ਖੁਰਾਣਾ)— ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਬੀਤੇ ਦਿਨ ਸਖਤ ਫੈਸਲਾ ਲੈਂਦੇ ਹੋਏ ਨਿਗਮ ਦੇ ਅਕਾਊਂਟ ਆਫਿਸ ਨੂੰ ਨਿਰਦੇਸ਼ ਭੇਜੇ ਕਿ ਉਨ੍ਹਾਂ ਬਿਲਡਿੰਗ ਇੰਸਪੈਕਟਰਾਂ ਦੀ ਤਨਖਾਹ ਰੋਕੀ ਜਾਵੇ ਜੋ ਸ਼ਿਕਾਇਤਾਂ ਸਬੰਧੀ ਐਕਸ਼ਨ ਲੈ ਕੇ ਉਨ੍ਹਾਂ ਦਾ ਨਿਪਟਾਰਾ ਨਹੀਂ ਕਰ ਰਹੇ।
ਜ਼ਿਕਰਯੋਗ ਹੈ ਕਿ ਨਗਰ ਨਿਗਮ 'ਚ ਨਾਜਾਇਜ਼ ਨਿਰਮਾਣਾਂ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ ਪਰ ਕਈ ਕਾਰਨਾਂ ਕਾਰਨ ਨਗਰ ਨਿਗਮ ਦਾ ਸਟਾਫ ਉਨ੍ਹਾਂ 'ਤੇ ਐਕਸ਼ਨ ਨਹੀਂ ਲੈ ਰਿਹਾ। ਸਭ ਤੋਂ ਮੁੱਖ ਕਾਰਨ ਸਿਆਸੀ ਦਬਾਅ ਹੈ, ਜਿਸ ਅੱਗੇ ਨਿਗਮ ਅਧਿਕਾਰੀ ਬੇਵੱਸ ਦਿਖ ਰਹੇ ਹਨ। ਨਿਗਮ ਅਧਿਕਾਰੀਆਂ ਦੇ ਕੋਲ ਨਾਜਾਇਜ਼ ਨਿਰਮਾਣਾਂ ਸਬੰਧੀ ਜਿੰਨੀਆਂ ਵੀ ਸ਼ਿਕਾਇਤਾਂ ਪਹੁੰਚਦੀਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਜਾਂ ਤਾਂ ਫਾਈਲਾਂ ਵਿਚ ਦਬਾ ਦਿੱਤੀਆਂ ਜਾਂਦੀਆਂ ਹਨ ਜਾਂ ਉਨ੍ਹਾਂ 'ਤੇ ਕਈ ਸਾਲਾਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ। ਅਜਿਹੇ ਵਿਚ ਨਾਜਾਇਜ਼ ਨਿਰਮਾਣਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਿਗਮ ਕਮਿਸ਼ਨਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਬਿਲਡਿੰਗ ਵਿਭਾਗ ਵਿਚ ਹਲਚਲ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

shivani attri

This news is Content Editor shivani attri