ਮੁਕੇਰੀਆਂ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ

10/15/2019 1:25:32 PM

ਮੁਕੇਰੀਆਂ (ਝਾਵਰ)— ਮੁਕੇਰੀਆਂ ਵਿਧਾਨ ਸਭਾ-39 ਜ਼ਿਮਨੀ ਚੋਣ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਸਬੰਧੀ ਐੱਸ.ਡੀ.ਐੱਮ.-ਕਮ-ਰਿਟਰਨਿੰਗ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਵਿਧਾਨ ਸਭਾ ਹਲਕੇ ’ਚ ਕੁੱਲ 1,95,802 ਵੋਟਰ ਹਨ। ਜਿਨ੍ਹਾਂ ’ਚ 1,00,022 ਪੁਰਸ਼ ਵੋਟਰ, 95,771 ਇਸਤਰੀ ਵੋਟਰ ਹਨ ਅਤੇ 9 ਥਰਡ ਜੈਂਡਰ ਵੋਟਰ ਹਨ। ਇਸ ਵਿਧਾਨ ਸਭਾ ਹਲਕੇ ’ਚ ਕੁੱਲ 241 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ’ਚ 141 ਸਿੰਗਲ ਪੋਲਿੰਗ ਅਤੇ ਹੋਰ ਸ਼ਹਿਰ ਅਤੇ ਪਿੰਡਾਂ’‘ਚ 2-2, 3-3 ਅਤੇ 4-4 ਪੋਲਿੰਗ ਬੂਥ ਵੀ ਵੋਟਰਾਂ ਦੀ ਗਿਣਤੀ ਅਨੁਸਾਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਵੋਟਰਾਂ ਦੀ ਸਹਾਇਤਾ ਲਈ ਵੀਲ੍ਹਚੇਅਰ ਵੀ ਉਪਲੱਬਧ ਕਰਵਾਈ ਗਈ ਹੈ, ਇਸ ਦੇ ਨਾਲ ਸਮਾਰਟ ਪੋਲਿੰਗ ਸਟੇਸ਼ਨ ਵੀ ਬਣਾਏ ਜਾਣਗੇ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਇਸ ਵਿਧਾਨ ਸਭਾ ਹਲਕੇ ਵਿਚ 41 ਸੰਵੇਦਨਸ਼ੀਲ ਬੂਥ ਹਨ ਅਤੇ ਜਿਨ੍ਹਾਂ ਵਿਚ 7 ਅਤਿ ਸੰਵੇਦਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ਼ ਤੇ ਪੰਜਾਬ ਪੁਲਸ, ਅਰਧ-ਸੈਨਿਕ ਬਲਾਂ ਦੇ ਕੁੱਲ ਲਗਭਗ 2500 ਮੁਲਾਜ਼ਮ ਇਸ ਚੋਣ ਨੂੰ ਮੁਕੰਮਲ ਕਰਨ ਲਈ ਡਿਊਟੀ ਦੇਣਗੇ ਜਦੋ ਕਿ ਇਕ ਬੀ. ਐੱਸ. ਐੱਫ. ਦੀ ਬਟਾਲੀਅਨ ਵੀ ਮੁਕੇਰੀਆਂ ਵਿਖੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਵਿਖੇ ਚੋਣ ਸਮੱਗਰੀ ਦਿੱਤੀ ਜਾਵੇਗੀ। ਇਸ ਸਬੰਧੀ ਅਲੱਗ-ਅਲੱਗ ਕਾਊਂਟਰ ਬਣਾਏ ਜਾਣਗੇ, ਜਦੋਂ ਕਿ 21 ਅਕਤੂਬਰ ਨੂੰ ਹਲਕੇ ’ਚ ਵੋਟਾਂ ਪਾਈਆ ਜਾਣਗੀਆਂ। ਜਿਸ ਦਾ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ 24 ਅਕਤੂਬਰ ਨੂੰ ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਵਿਖੇ ਉਮੀਦਵਾਰਾਂ ਦੀ ਹਾਜ਼ਰੀ ’ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤੇ ਉਸੱ ਦਿਨ ਹੀ ਨਤੀਜਾ ਦੱਸ ਦਿੱਤਾ ਜਾਵੇਗਾ।


shivani attri

Content Editor

Related News