ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ’ਤੇ ਜਲੰਧਰ ਵਿਖੇ ਮੁਫ਼ਤ ਮੈਡੀਕਲ ਕੈਂਪ ਆਯੋਜਿਤ

07/08/2022 5:14:32 PM

ਜਲੰਧਰ (ਰੱਤਾ)–ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਦੀ ਧਰਮਪਤਨੀ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 7ਵੀਂ ਬਰਸੀ ਮੌਕੇ ਪੰਜਾਬ ਕੇਸਰੀ ਦਫ਼ਤਰ ਵਿਚ ਐੱਨ. ਐੱਚ. ਐੱਸ. (ਨਾਸਾ ਐਂਡ ਹੱਬ ਸੁਪਰ ਸਪੈਸ਼ਲਿਟੀ) ਹਸਪਤਾਲ ਕਪੂਰਥਲਾ ਰੋਡ ਦੇ ਸਹਿਯੋਗ ਨਾਲ ਲਾਏ ਗਏ ਮੁਫਤ ਮੈਡੀਕਲ ਕੈਂਪ ਵਿਚ 212 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਸਭ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਅਤੇ ਅਵਿਨਾਸ਼ ਅਰੋੜਾ ਜਨਰਲ ਸਕੱਤਰ ਸ਼੍ਰੀ ਰਾਮਨੌਮੀ ਉਤਸਵ ਕਮੇਟੀ, ਵਿਵੇਕ ਖੰਨਾ ਕੈਸ਼ੀਅਰ, ਪਵਨ ਕੁਮਾਰ ਭੋਡੀ, ਭਾਜਪਾ ਆਗੂ ਸਤਨਾਮ ਬਿੱਟਾ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਗੁਲਸ਼ਨ ਸੱਭਰਵਾਲ, ਰਮੇਸ਼ ਗਰੇਵਾਲ, ਯਸ਼ਪਾਲ ਸਫਰੀ, ਸੁਮੇਸ਼ ਆਨੰਦ, ਵਿਨੋਦ ਅਗਰਵਾਲ, ਉਦੈ ਚੰਦਰ ਲੂਥਰਾ, ਅੰਮ੍ਰਿਤ ਖੋਸਲਾ, ਪਰਮਦਾਸ ਹੀਰ, ਡਿੰਪਲ ਸੂਰੀ, ਸਾਰਿਕਾ ਭਾਰਦਵਾਜ, ਵੀਨਾ ਮਹਾਜਨ, ਸੰਤੋਸ਼ ਵਰਮਾ, ਸਪਨਾ ਮਨਰਾਏ, ਵੰਦਨਾ ਮਹਿਤਾ, ਪ੍ਰਵੀਨ ਬਾਂਸਲ ਅਤੇ ਨੀਰੂ ਕਪੂਰ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਨੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਆਪਣੇ ਜੀਵਨ ਵਿਚ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਮੈਡੀਕਲ ਕੈਂਪ ਲਗਵਾਏ।

PunjabKesari

ਐੱਨ.ਐੱਚ. ਐੱਸ. ਹਸਪਤਾਲ ਦੇ ਡਾਇਰੈਕਟਰ ਅਤੇ ਪ੍ਰਮੁੱਖ ਆਰਥੋਪੈਡਿਕ ਸਰਜਨ ਡਾ. ਸ਼ੁਭਾਂਗ ਅਗਰਵਾਲ, ਨਿਊ ਸਰਜਨ ਡਾ. ਨਵੀਨ ਚਿਤਕਾਰਾ, ਨਿਊਰੋ ਐਂਡ ਸਪਾਈਨ ਸਰਜਨ ਡਾ. ਸੁਧੀਰ ਸੂਦ, ਆਰਥੋਪੈਡਿਕ ਸਰਜਨ ਡਾ. ਪ੍ਰਤੀਕ ਲਖਾਨੀ, ਜਨਰਲ ਮੈਡੀਸਨ ਡਾ. ਜੇ. ਐੱਸ. ਨੰਨੁਆਨ, ਜਨਰਲ ਸਰਜਨ ਡਾ. ਨਰਿੰਦਰਪਾਲ ਅਤੇ ਈ. ਐੱਨ. ਟੀ. ਸਪੈਸ਼ਲਿਸਟ ਡਾ. ਮਾਧਵੀ ਸੋਂਧੀ ਨੇ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਸਿਹਤ ਸਬੰਧੀ ਮਹੱਤਵਪੂਰਨ ਗੱਲਾਂ ਸਮਝਾਈਆਂ। ਕੈਂਪ ਵਿਚ ਜੈਰਥ ਪੈਥ ਲੈਬ ਲਿੰਕ ਰੋਡ ਦੇ ਡਾਇਰੈਕਟਰ ਡਾ. ਪ੍ਰਸ਼ਾਂਤ ਜੈਰਥ ਦੀ ਦੇਖ-ਰੇਖ ਵਿਚ ਲੈਬ ਦੀਆਂ ਟੀਮਾਂ ਵਿਚ ਸ਼ਾਮਲ ਨੀਤੂ ਕੋਹਲੀ, ਮਮਤਾ, ਪ੍ਰਭਜੋਤ, ਅਮੁੱਲ, ਸੰਜੀਵ ਅਤੇ ਦੀਪਕ ਨੇ ਮਰੀਜ਼ਾਂ ਦੇ ਬਲੱਡ ਸੈਂਪਲ ਲਏ। ਇਸ ਦੇ ਨਾਲ ਹੀ ਐੱਨ. ਐੱਚ. ਐੱਸ. ਹਸਪਤਾਲ ਦੀ ਸੀ. ਓ. ਓ. ਡਾ. ਰੋਮਸ਼ਾ ਵਸ਼ਿਸ਼ਟ ਦੀ ਅਗਵਾਈ ਵਿਚ ਹਸਪਤਾਲ ਦੀ ਟੀਮ ਵਿਚ ਸ਼ਾਮਲ ਬਲਜੀਤ ਕੌਰ, ਰਮਿਤਾ, ਦਲਜੀਤ ਕੌਰ, ਸੁਮਨਪ੍ਰੀਤ ਕੌਰ, ਦੀਪਕ ਚੰਦਨ ਅਤੇ ਸੋਨੀਆ ਨੇ ਮਰੀਜ਼ਾਂ ਦੀ ਈ. ਸੀ. ਜੀ., ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕ ਕੀਤੀ।

ਇਹ ਵੀ ਪੜ੍ਹੋ: ਉੱਤਰਾਖੰਡ ’ਚ ਵਾਪਰੇ ਭਿਆਨਕ ਹਾਦਸੇ ’ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ਼

PunjabKesari

ਪੰਜਾਬ ਕੇਸਰੀ ਮਾਨਵਤਾ ਦੀ ਸੇਵਾ ਲਈ ਕੰਮ ’ਚ ਹਮੇਸ਼ਾ ਮੋਹਰੀ ਰਹੀ
ਕੈਂਪ ’ਚ ਜਾਂਚ ਕਰਵਾਉਣ ਆਏ ਸ਼ਾਸਤਰੀ ਮਾਰਕੀਟ ਦੇ ਨੇੜੇ ਰਹਿਣ ਵਾਲੇ ਸਤੀਸ਼ ਕੁਮਾਰ ਚੋਪੜਾ ਨੇ ਕਿਹਾ ਕਿ ਪੰਜਾਬ ਕੇਸਰੀ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿਚ ਸਭ ਤੋਂ ਮੋਹਰੀ ਰਹੀ ਹੈ। ਪੰਜਾਬ ਕੇਸਰੀ ਨੇ ਮੁਫਤ ਕੈਂਪ ਲਾ ਕੇ ਕਈ ਅਜਿਹੇ ਮਰੀਜ਼ਾਂ ਨੂੰ ਫਾਇਦਾ ਪਹੁੰਚਾਇਆ ਹੈ, ਜੋ ਆਪਣੇ ਟੈਸਟਾਂ ਦੇ ਪੈਸੇ ਵੀ ਨਹੀਂ ਖਰਚ ਸਕਦੇ। ਸਥਾਨਕ ਅਲੀ ਮੁਹੱਲਾ ਦੀ ਰਹਿਣ ਵਾਲੀ ਰਾਣੀ ਨੇ ਕਿਹਾ ਕਿ ਕੈਂਪ ਵਿਚ ਜਿਥੇ ਡਾਕਟਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਨ੍ਹਾਂ ਦਾ ਚੈੱਕਅਪ ਕੀਤਾ, ਉਥੇ ਹੀ ਕੈਂਪ ਵਿਚ ਹਾਜ਼ਰ ਸਟਾਫ ਨੇ ਵੀ ਮਰੀਜ਼ਾਂ ਨਾਲ ਬਹੁਤ ਹੀ ਵਧੀਆ ਸਲੂਕ ਕੀਤਾ। ਰਸਤਾ ਮੁਹੱਲਾ ਤੋਂ ਆਈ ਮੋਤੀਆ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕੇਸਰੀ ਗਰੁੱਪ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਮੈਡੀਕਲ ਕੈਂਪ ਲਾਉਂਦਾ ਹੈ, ਉਸੇ ਤਰ੍ਹਾਂ ਹੋਰ ਲੋਕਾਂ ਨੂੰ ਵੀ ਕੈਂਪ ਲਗਵਾਉਣੇ ਚਾਹੀਦੇ ਹਨ।

ਪੰਜਾਬ ਕੇਸਰੀ ਗਰੁੱਪ ਵੱਲੋਂ ਸਮੇਂ-ਸਮੇਂ ’ਤੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਕਈ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਇਸੇ ਕੜੀ ਦੇ ਤਹਿਤ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕਰ ਕੇ ਚੋਪੜਾ ਪਰਿਵਾਰ ਨੇ ਅਜਿਹੇ ਕਈ ਮਰੀਜ਼ਾਂ ਨੂੰ ਫਾਇਦਾ ਪਹੁੰਚਾਇਆ ਹੈ, ਜੋ ਕਿ ਸਿਹਤ ਦੀ ਜਾਂਚ ਲਈ ਹਸਪਤਾਲ ਨਹੀਂ ਜਾਂਦੇ।-ਡਾ. ਸ਼ੁਭਾਂਗ ਅਗਰਵਾਲ
ਪੰਜਾਬ ਕੇਸਰੀ ਗਰੁੱਪ ਮੁਫਤ ਮੈਡੀਕਲ ਕੈਂਪ ਆਯੋਜਿਤ ਕਰ ਕੇ ਜਿਥੇ ਕਈ ਜ਼ਰੂਰਤਮੰਦਾਂ ਦੀ ਸਹਾਇਤਾ ਕਰਦਾ ਹੈ, ਉਥੇ ਹੀ ਇਸ ਪੁੰਨ ਦੇ ਕੰਮ ਵਿਚ ਸ਼ਾਮਲ ਹੋਣ ਦਾ ਸਾਨੂੰ ਵੀ ਮੌਕਾ ਪ੍ਰਦਾਨ ਕਰਦਾ ਹੈ। ਸਾਡੇ ਐੱਨ. ਐੱਚ. ਐੱਸ. ਹਸਪਤਾਲ ਦੇ ਮਾਹਿਰਾਂ ਦੀ ਟੀਮ ਨੇ ਜਿਥੇ ਇਸ ਕੈਂਪ ਵਿਚ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ, ਉਥੇ ਹੀ ਉਨ੍ਹਾਂ ਨੇ ਸਿਹਤਮੰਦ ਰਹਿਣ ਦੇ ਟਿੱਪਸ ਵੀ ਦਿੱਤੇ। -ਡਾ. ਨਵੀਨ ਚਿਤਕਾਰਾ

ਇਹ ਵੀ ਪੜ੍ਹੋ: ਨਵਾਂਸ਼ਹਿਰ: ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਨੌਜਵਾਨ ਦੀ ਲਾਸ਼ ਕੋਲੋਂ ਮਿਲੀ ਸਰਿੰਜ

PunjabKesari

ਰਣਜੀਤ ਹਸਪਤਾਲ ਵਿਚ 185 ਮਰੀਜ਼ਾਂ ਦੀ ਹੋਈ ਜਾਂਚ
ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਰਣਜੀਤ ਹਸਪਤਾਲ ਪਟੇਲ ਚੌਕ ਵਿਚ ਲਾਏ ਗਏ ਮੈਡੀਕਲ ਕੈਂਪ ਵਿਚ 185 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਚੈਸਟ ਸਪੈਸ਼ਲਿਸਟ ਡਾ. ਐੱਚ. ਜੇ. ਸਿੰਘ, ਆਰਥੋਪੈਡਿਕ ਸਰਜਨ ਡਾ. ਤਰੁਣਦੀਪ, ਜਨਰਲ ਮੈਡੀਸਨ ਸੰਦੀਪ ਪਠਾਨੀਆ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ। ਹਸਪਤਾਲ ਦੇ ਮੁਖੀ ਐੱਚ. ਜੇ. ਸਿੰਘ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਉਨ੍ਹਾਂ ਨੂੰ ਜਦੋਂ ਵੀ ਅਜਿਹੀਆਂ ਸੇਵਾਵਾਂ ਦਾ ਮੌਕਾ ਦੇਵੇਗਾ, ਉਹ ਜ਼ਰੂਰਤਮੰਦ ਮਰੀਜ਼ਾਂ ਦੀ ਸੇਵਾ ਲਈ ਜ਼ਰੂਰ ਹਾਜ਼ਰ ਹੋਣਗੇ।

ਇਹ ਵੀ ਪੜ੍ਹੋ: ਭਾਰਤ ’ਚ ਸੱਪਾਂ ਦੇ ਡੰਗਣ ਨਾਲ ਹਰ ਸਾਲ ਹੁੰਦੀਆਂ ਹਨ ਹਜ਼ਾਰਾਂ ਮੌਤਾਂ, ਇੰਝ ਬਚਾਈ ਜਾ ਸਕਦੀ ਹੈ ਜਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News