ਤਿੰਨ ਬੱਚਿਆਂ ਦੀ ਮਾਂ ਸ਼ੱਕੀ ਹਲਾਤਾਂ ''ਚ ਲਾਪਤਾ

06/03/2020 1:57:18 AM

ਜਲੰਧਰ, (ਵਰਿਆਣਾ, ਮਾਹੀ)— ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਵਰਿਆਣਾ ਵਿਖੇ ਇਕ ਕੁਆਰਟਰ 'ਚੋਂ ਪ੍ਰਵਾਸੀ ਮਜ਼ਦੂਰ ਦੀ ਪਤਨੀ ਤੇ 3 ਬੱਚਿਆਂ ਦੀ ਮਾਂ ਦੇ ਸ਼ੱਕੀ ਹਾਲਤਾਂ 'ਚ ਲਾਪਤਾ ਹੋਣ ਦੀ ਸੂਚਨਾ ਹੈ। ਇਸ ਸਬੰਧੀ ਪ੍ਰਵਾਸੀ ਮਜ਼ਦੂਰ ਮੁਕੇਸ਼ ਕੁਮਾਰ ਰਜਕ ਨੇ ਦੱਸਿਆ ਕਿ ਉਹ ਵਰਿਆਣਾ ਵਿਖੇ ਇਕ ਕੁਆਰਟਰ 'ਚ ਪਰਿਵਾਰ ਸਮੇਤ ਰਹਿ ਰਿਹਾ ਹੈ ਤੇ ਉਸ ਦੀ ਪਤਨੀ 28 ਮਈ ਨੂੰ ਦੁਪਹਿਰ ਕਰੀਬ 2 ਵਜੇ ਬਿਨਾਂ ਕੁਝ ਦੱਸੇ ਕਿਧਰੇ ਚਲੇ ਗਈ। ਇਸ ਸਬੰਧੀ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਅੰਗਰੇਜ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਔਰਤ ਦੀ ਭਾਲ ਕੀਤੀ ਜਾ ਰਹੀ ਹੈ ।

KamalJeet Singh

This news is Content Editor KamalJeet Singh