ਬੇਹੋਸ਼ੀ ਦੀ ਹਾਲਤ ’ਚ ਮਾਂ ਪੌਣਾ ਘੰਟਾ ਪਲੇਟਫਾਰਮ ’ਤੇ ਪਈ ਰਹੀ, ਬੱਚੀ ਬੇਖਬਰ

12/13/2018 6:16:03 AM

ਜਲੰਧਰ,   (ਗੁਲਸ਼ਨ)-  ਸਿਟੀ ਰੇਲਵੇ ਸਟੇਸ਼ਨ ’ਤੇ ਬੁੱਧਵਾਰ ਦੁਪਹਿਰ ਇਕ ਔਰਤ ਬੇਹੋਸ਼ੀ ਦੀ  ਹਾਲਤ ਵਿਚ ਪੌਣਾ ਘੰਟਾ ਪਲੇਟਫਾਰਮ ਨੰਬਰ 1 ’ਤੇ  ਬੈਂਚ ’ਤੇ ਪਈ ਰਹੀ। ਉਸ ਦੇ ਨਾਲ  ਉਸ ਦੀ ਕਰੀਬ 5 ਸਾਲ ਦੀ ਬੱਚੀ ਸੀ ਜੋ ਕਿ ਮਾਂ ਦੀ ਹਾਲਤ ਤੋਂ ਬਿਲਕੁਲ ਬੇਖਬਰ ਸੀ।  ਜਾਣਕਾਰੀ ਅਨੁਸਾਰ ਸਿਟੀ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਵਿਚ ਆਰ. ਪੀ. ਐੱਫ. ਥਾਣੇ ਦੇ  ਬਾਹਰ ਇਕ ਔਰਤ ਚੱਕਰ ਆਉਣ ਕਾਰਨ ਡਿੱਗ ਪਈ। ਬਰਸਾਤ ਹੋਣ ਕਾਰਨ ਲੋਕਾਂ ਨੇ ਉਸ ਨੂੰ  ਸਟੇਸ਼ਨ ਦੇ ਅੰਦਰ ਪਲੇਟਫਾਰਮ ਨੰਬਰ 1 ’ਤੇ ਲੱਗੇ ਬੈਂਚ ’ਤੇ ਬਿਠਾਇਆ ਜਿੱਥੇ ਉਹ ਬੇਹੋਸ਼ ਹੋ  ਗਈ। ਜਿਸ ਦੇ ਬਾਅਦ 108 ਐਂਬੂਲੈਂਸ ਨੂੰ ਸੂਚਿਤ ਗਿਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ  ਗਿਆ। ਦੇਖਣ ਵਾਲਿਆਂ ਅਨੁਸਾਰ ਔਰਤ ਨੇ ਸਿਰਫ ਇੰਨਾ ਹੀ ਦੱਸਿਆ ਕਿ ਉਸ ਦਾ ਇਕ ਮਹੀਨਾ  ਪਹਿਲਾਂ ਆਪਰੇਸ਼ਨ ਹੋਇਆ ਹੈ ਅਤੇ ਉਹ ਆਧਾਰ ਕਾਰਡ ਲੈਣ ਆਈ ਹੈ। ਹੋਸ਼ ਨਾ ਆਉਣ ਕਾਰਨ ਫਿਲਹਾਲ ਉਸ ਦੀ  ਪਛਾਣ ਨਹੀਂ ਹੋ ਸਕੀ।