ਰੋਜ਼ਾਨਾ 50 ਤੋਂ ਵੱਧ ਲੋਕਾਂ ਦੇ ਕੀਤੇ ਜਾ ਰਹੇ ਨੇ ਚਾਲਾਨ : SHO

08/09/2020 8:51:45 PM

ਨੂਰਪੁਰਬੇਦੀ, (ਭੰਡਾਰੀ)- ਮਾਸਕ ਨਾ ਪਾਉਣ ਉਲੰਘਣਾ ’ਤੇ ਨਾ ਕੇਵਲ 500 ਰੁਪਏ ਦੇ ਜ਼ੁਰਮਾਨੇ ਦੀ ਕਾਨੂੰਨੀ ਵਿਵਸਥਾ ਹੈ ਬਲਕਿ ਹੁਣ ਤਾਂ ਸਰਕਾਰ ਨੇ ਮਾਸਕ ਨਾ ਪਾਉਣ ਵਾਲਿਆਂ ਨੂੰ ਮਾਸਕ ਪਹਿਨਾ ਕੇ 1 ਘੰਟਾ ਖਡ਼੍ਹਾ ਰੱਖਣ ਦੀ ਸਜਾ ਦੇਣ ਲਈ ਵੀ ਕਿਹਾ ਹੈ। ਮੁੱਖ ਮੰਤਰੀ ਪੰਜਾਬ ਦੇ ਉਕਤ ਆਦੇਸ਼ਾਂ ਨੂੰ ਅਮਲ ’ਚ ਲਿਆਉਂਦਿਆਂ ਨੂਰਪੁਰਬੇਦੀ ਦੇ ਥਾਣਾ ਮੁੱਖ ਜਤਿਨ ਕਪੂਰ ਨੇ ਅੱਜ ਵੱਖ-ਵੱਖ ਥਾਈਂ ਨਾਕੇ ਲਗਾ ਕੇ 2 ਦਰਜਨ ਤੋਂ ਵੀ ਵੱਧ ਅਜਿਹੇ ਵਿਅਕਤੀਆਂ ਜਿਨ੍ਹਾਂ ਮਾਸਕ ਨਹੀਂ ਲਗਾ ਰੱਖੇ ਸਨ ਨੂੰ ਮਾਸਕ ਲਗਾ ਕੇ 1 ਘੰਟੇ ਤੱਕ ਖਡ਼੍ਹਾ ਰਹਿਣ ਦੀ ਸਜ਼ਾ ਦਿੱਤੀ। ਇਸ ਤੋਂ ਇਲਾਵਾ ਉਕਤ ਵਿਅਕਤੀਆਂ ਦੇ ਹੱਥਾਂ ’ਚ ‘ਮੈਂ ਬਿਨਾਂ ਮਾਸਕ ਤੋਂ ਘਰੋਂ ਬਾਹਰ ਨਹੀਂ ਨਿਕਲਾਂਗਾ ਸਲੋਗਨ ਲਿਖੀ ਤਖਤੀਆਂ ਫਡ਼ਾ ਕੇ ਉਨ੍ਹਾਂ ਦੀ ਫੋਟੋਗ੍ਰਾਫੀ ਵੀ ਕੀਤੀ ਗਈ ਤਾਂ ਜੋ ਉਹ ਭਵਿੱਖ ’ਚ ਅਜਿਹੀ ਗਲਤੀ ਨੂੰ ਨਾ ਦੁਹਰਾਉਣ ਦਾ ਸਬਕ ਲੈ ਸਕਣ। ਥਾਣਾ ਮੁਖੀ ਨੇ ਦੱਸਿਆ ਕਿ ਰੋਜ਼ਾਨਾ ਬਿਨਾਂ ਮਾਸਕ ਵਾਲੇ ਵਿਅਕਤੀਆਂ ਦੇ 50 ਤੋਂ ਵੀ ਵੱਧ ਚਾਲਾਨ ਕਰ ਕੇ ਜੁਰਮਾਨਾ ਰਾਸ਼ੀ ਵਸੂਲ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa