ਖੇਤੀ ਕਾਨੂੰਨਾਂ ਦੇ ਵਿਰੋਧ ''ਚ 26 ਜਨਵਰੀ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

01/26/2021 3:10:52 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਮੋਮੀ )- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਕਿਸਾਨ ਸੰਘਰਸ਼ ਕਮੇਟੀ ਅੱਡਾ ਸਰਾਂ ਨਾਲ ਜੁੜੇ ਅੱਡਾ ਸਰਾਂ ਦੇ ਦੁਕਾਨਦਾਰਾਂ ਨੇ 26 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ। ਇਸ ਦੌਰਾਨ ਹੋਏ ਰੋਸ ਵਿਖਾਵੇ ਦੌਰਾਨ ਪ੍ਰਧਾਨ ਸੁੱਖਾ ਦਰੀਆਂ ਕਿਸਾਨ ਹੱਟ, ਹਰਮਨ ਰਾਮਪੁਰ, ਅਸ਼ਵਨੀ ਕੁਮਾਰ, ਮਨਦੀਪ ਬੈਂਚਾਂ ਅਤੇ ਜੱਸਾ ਦਰੀਆਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਦੁਕਾਨਦਾਰਾਂ ਅਤੇ ਇਲਾਕੇ ਦੇ ਕਿਸਾਨਾਂ ਨੇ  ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਉਸ ਦੇ ਭਾਈਵਾਲ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ। ਇਸ ਮੌਕੇ ਜਰਨੈਲ ਸੀਕਰੀ, ਸ਼ਰਨਜੋਤ ਦਰੀਆਂ, ਬੰਟੀ ਰਾਪੁਰ, ਕਰਨੈਲ ਕੈਲੀ, ਪੰਮਾ ਲਿੱਤਰਾਂ, ਡੇਵਿਡ, ਸੋਨੂ ਦਿੱਲੀ, ਕਾਲਾ ਦਰੀਆਂ, ਮਨੀ ਕੰਧਾਲਾ ਜੱਟਾ, ਸਤਨਾਮ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਦਮਨਦੀਪ ਸਿੰਘ, ਮੇਵਾ ਹੰਬੜਾਂ, ਗਗਨ ਰਾਮਪੁਰ, ਅਮਰੀਕ ਸੀਕਰੀ, ਭਾਟੀਆ ਨੈਨੋਵਾਲ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ।

Aarti dhillon

This news is Content Editor Aarti dhillon