ਹੋਟਲ ਦੇ ਨੇੜੇ ਸੈਲਫੀ ਲੈ ਰਹੀ ਲੜਕੀ ਦਾ ਖੋਹਿਆ ਮੋਬਾਇਲ

01/16/2020 4:14:12 PM

ਜਲੰਧਰ (ਕਮਲੇਸ਼)— ਹੋਟਲ ਰੈੱਡ ਪੈਟਲ ਦੇ ਕੋਲ ਮੋਟਰਸਾਈਕਲ ਸਵਾਰ ਲੜਕੀ ਦਾ ਮੋਬਾਇਲ ਫੋਨ ਖੋਹ ਕੇ ਰਫੂਚੱਕਰ ਹੋ ਗਿਆ। ਸ਼ੁੱਕਰਵਾਰ ਦੁਪਹਿਰ 2 ਵਜੇ ਐਸ਼ਵਰਿਆ ਵਾਸੀ ਉੱਤਮ ਨਗਰ ਦਿੱਲੀ ਆਪਣੀ ਫ੍ਰੈਂਡ ਨਾਲ ਹੋਟਲ ਰੈੱਡ ਪੈਟਲ ਦੇ ਕੋਲ ਸੈਲਫੀ ਲੈ ਰਹੀ ਸੀ। ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੇ ਉਸ ਦੇ ਹੱਥ 'ਚੋਂ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਿਆ। ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਉਥੇ ਜਦੋਂ ਇਸ ਮਾਮਲੇ ਬਾਰੇ ਥਾਣਾ-2 ਦੇ ਐਡੀਸ਼ਨਲ ਐੱਸ. ਐੱਚ. ਓ. ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼ਿਕਾਇਤ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri