ਮੋਬਾਈਲ ਝਪਟ ਕੇ ਭੱਜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਕਾਬੂ ਕਰ ਕੀਤਾ ਪੁਲਸ ਹਵਾਲੇ

07/07/2022 1:06:43 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪਿੰਡ ਬੈਸ ਅਵਾਨ ਤੋਂ ਇਕ ਵਿਅਕਤੀ ਦਾ ਮੋਬਾਈਲ ਝਪਟ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੂੰ ਪਿੰਡ ਵਾਸੀਆਂ ਨੇ ਪਿੱਛਾ ਕਰਕੇ ਪਿੰਡ ਫਿਰੋਜ਼ ਰੌਲੀਆ ਨਜ਼ਦੀਕ ਨੱਥੂਪੁਰ ਮੋੜ 'ਤੇ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕਰ ਦਿੱਤਾ । ਜਿਨ੍ਹਾਂ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਧਰਮ ਪਾਲ ਪੁੱਤਰ ਬਖਸ਼ੀ ਰਾਮ ਵਾਸੀ ਬੈਂਸ ਅਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਗੁਰਬਿੰਦਰ ਸਿੰਘ ਭਿੰਦਾ ਪੁੱਤਰ ਬਲਦੇਵ ਸਿੰਘ ਵਾਸੀ ਕੋਟ ਖਹਿਰਾ (ਤਰਸਿੱਕਾ) ਅੰਮ੍ਰਿਤਸਰ ਅਤੇ ਉਸਦੇ ਭਰਾ ਅਮ੍ਰਿਤਪਾਲ ਸਿੰਘ ਉਰਫ ਅਭਿਸ਼ੇਕ ਅਤੇ ਬੰਟੀ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਦਕੋਹਾ (ਸ੍ਰੀ ਹਰਗੋਬਿੰਦਪੁਰ) ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ- CM ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ, ਦੇਖੋ ਖੁਸ਼ੀ ਦੇ ਪਲ ਬਿਆਨ ਕਰਦੀਆਂ ਤਸਵੀਰਾਂ

ਆਪਣੇ ਬਿਆਨ ਵਿਚ ਧਰਮ ਪਾਲ ਨੇ ਦੱਸਿਆ ਕਿ ਜਦੋਂ ਉਹ ਗਲੀ ਵਿਚ ਫੋਨ 'ਤੇ ਗੱਲ ਕਰ ਰਿਹਾ ਸੀ ਤਾਂ ਇਨ੍ਹਾਂ ਮੁਲਜਮਾਂ ਨੇ ਉਸਦਾ ਮੋਬਾਈਲ ਝਪਟ ਲਿਆ ਅਤੇ ਫਰਾਰ ਹੋ ਗਏ । ਪਿੰਡ ਦੇ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਫਿਰੋਜ਼ ਰੌਲੀਆ ਨੱਥੂਪੁਰ ਮੋੜ ਨਜ਼ਦੀਕ ਮੋਟਰਸਾਈਕਲ ਸੁੱਟ ਕੇ ਜਦੋ ਝੋਨੇ ਦੇ ਖੇਤ ਵੱਲ ਭੱਜ ਗਏ । ਉਨ੍ਹਾਂ ਨੂੰ ਮਸ਼ੱਕਤ ਨਾਲ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਗਿਆ । ਉਨ੍ਹਾਂ ਵੱਲੋਂ ਵਰਤੋਂ ਵਿਚ ਲਿਆਂਦੇ ਗਏ ਮੋਟਰਸਾਈਕਲ ਦੀ ਰਜਿਸਟਰੇਸ਼ਨ ਸਲਾਮਤ ਮਸੀਹ ਪੁੱਤਰ ਰਤਨ ਸਿੰਘ ਵਾਸੀ ਮੁਸਤਫ਼ਾਬਾਦ (ਗੁਰਦਾਸਪੁਰ) ਦੀ ਨਿਕਲੀ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ । 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News