ਸੈਂਟਰਲ ਜੇਲ੍ਹ ਵਿਚ ਕੈਦੀ ਕੋਲੋਂ ਮਿਲਿਆ ਮੋਬਾਈਲ ਫੋਨ

04/20/2020 7:37:13 PM

ਹੁਸ਼ਿਆਰਪੁਰ (ਅਮਰੇਂਦਰ) - ਕੇਂਦਰੀ ਜੇਲ੍ਹ ਵਿਚ ਅਚਨਚੇਤ ਨਿਰੀਖਣ ਦੌਰਾਨ ਜਾਂ ਪੇਸ਼ੀ ਤੋਂ ਪਰਤਣ ਤੋਂ ਬਾਅਦ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਮੋਬਾਈਲ ਮਿਲਣ ਦੀ ਪ੍ਰਕਿਰਿਆ ਰੁਕਣ ਦਾ ਨਾਮ ਨਹੀਂ ਲੈ ਰਹੀ। ਥਾਣਾ ਸਿਟੀ ਪੁਲਿਸ ਨੇ ਸਹਾਇਕ ਜੇਲ ਸੁਪਰਡੈਂਟ ਮੇਵਾ ਸਿੰਘ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣੇ ਵਿਚ ਤਾਇਨਾਤ ਅਤੇ ਇਸ ਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ. ਕਿਰਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਬੰਧਕਾਂ ਨੂੰ ਮਿਲੀ ਸ਼ਿਕਾਇਤ ਅਨੁਸਾਰ ਪੁਲਿਸ ਪੜਤਾਲ ਦੌਰਾਨ ਕੈਦੀ ਸੰਪਤ ਨੇਹਰਾ ਪੁੱਤਰ ਰਾਮਚੰਦਰ ਨਿਵਾਸੀ ਪਿੰਡ ਕਲੋਰੀ ਥਾਣਾ ਰਾਜਗੜ੍ਹ ਜ਼ਿਲ੍ਹਾ ਚੂੜੂ (ਰਾਜਸਥਾਨ) ਦੇ ਕੋਲੋਂ ਬਰਾਮਦ ਕੀਤਾ ਮੋਬਾਈਲ ਖਰਾਬ ਹਾਲਤ ਵਿਚ ਮਿਲਿਆ ਹੈ।

Harinder Kaur

This news is Content Editor Harinder Kaur