ਮੋਬਾਇਲ ਚੋਰੀ ਕਰਨ ਵਾਲੀ ਜਨਾਨੀ ਗ੍ਰਿਫ਼ਤਾਰ, ਤਿੰਨ ਕੀਮਤੀ ਫੋਨ ਬਰਾਮਦ

10/22/2021 9:28:48 PM

ਨਵਾਂਸ਼ਹਿਰ (ਤ੍ਰਿਪਾਠੀ) : ਬੀਮਾਰ ਛੋਟੀ ਬੱਚੀ ਲਈ ਮਦਦ ਦੀ ਮੰਗ ਸਬੰਧੀ ਘਰ ਵਿਚ ਦਾਖਲ ਹੋ ਕੇ ਕੀਮਤੀ ਮੋਬਾਇਲ ਚੋਰੀ ਕਰਨ ਵਾਲੀ ਜਨਾਨੀ ਅਤੇ ਉਸਦੇ ਦੋਸਤ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਜਨਾਨੀ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੇ 3 ਮੋਬਾਇਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਬ-ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ 1 ਜਨਾਨੀ ਆਪਣੀ ਛੋਟੀ ਬੱਚੀ ਨਾਲ ਘਰਾਂ ’ਚ ਦਾਖਲ ਹੋ ਕੇ ਬੱਚੀ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਮਦਦ ਮੰਗਦੀ ਹੈ ਅਤੇ ਜੇਕਰ ਕੋਈ ਮੈਂਬਰ ਤਰਸ ਦੇ ਆਧਾਰ ’ਤੇ ਉਸਦੀ ਮਦਦ ਲਈ ਪੈਸੇ ਲੈਣ ਅੰਦਰ ਜਾਂਦਾ ਹੈ ਤਾਂ ਉਤਕ ਘਰੋਂ ਕੀਮਤੀ ਮੋਬਾਈਲ ਚੁੱਕ ਕੇ ਬਾਹਰ ਖੜੇ ਆਪਣੇ ਦੋਸਤ ਨੂੰ ਦੇ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੀ ਹੈ।

ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਸੀ. ਸੀ. ਟੀ. ਵੀ. ਵਿਚ ਕੈਦ ਪਿਕਚਰ ਦੇ ਆਧਾਰ ’ਤੇ ਜਨਾਨੀ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜ਼ੇ ’ਚੋਂ 3 ਕੀਮਤੀ ਮੋਬਾਇਲ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਉਕਤ ਜਿਸਦੀ ਪਛਾਣ ਰਾਜਿੰਦਰ ਕੌਰ ਵਾਸੀ ਨਵਾਂਸ਼ਹਿਰ ਦੇ ਤੌਰ ’ਤੇ ਕੀਤੀ ਗਈ ਹੈ, ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸਨੂੰ 1 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਸੀ।
ਐੱਸ. ਐੱਚ. ਓ. ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਮਹਿਲਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਇਕ ਬੁਆਏ ਫ੍ਰੈਂਡ ਦੀ ਮਦਦ ਲੈਂਦੀ ਹੈ, ਜਿਸਨੂੰ ਪੁਲਸ ਨੇ ਕੁੱਝ ਦਿਨਾਂ ਪਹਿਲਾਂ ਹੀ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਜਨਾਨੀ ਅਤੇ ਉਸਦੇ ਦੋਸਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh