ਵਿਧਾਇਕ ਮੰਗੂਪੁਰ ਵਲੋਂ ਕਿਸਾਨੀ ਮੋਰਚੇ ਦੇ ਸਾਰੇ ਸੰਘਰਸ਼ੀ ਸਾਥੀਆਂ ਦੀ ਭਰਵੀਂ ਹਿਮਾਇਤ ਦਾ ਐਲਾਨ

11/30/2020 7:31:37 PM

ਬਲਾਚੌਰ,(ਬ੍ਰਹਮਪੁਰੀ)- ਕਿਸਾਨੀ ਕਿਰਤੀ ਸ਼ੰਘਰਸ਼ ਪੰਜਾਬ ਦੇ ਜਾਇਆ ਦੇ ਖੂਨ 'ਚ ਹਮੇਸ਼ਾ ਰਿਹਾ ਹੈ, ਜਦ ਵੀ ਅਤੀਤ ਵਿੱਚ ਜਾ ਵਰਤਮਾਨ ਵਿੱਚ ਕਿਸੇ ਨੇ ਵੀ ਪੰਜਾਬ ਦੀ ਅਣਖ ਜਾ ਕਿਸਾਨੀ ਕਿਰਤੀਆਂ ਦੇ ਹੱਕਾਂ ਨੂੰ ਵੰਗਾਰਿਆ ਤਾਂ ਉਸ ਨੂੰ ਮੂੰਹ ਦੀ ਖਾਣੀ  ਪਈ । ਇਹ ਸ਼ਬਦ ਚੌਧਰੀ ਦਰਸ਼ਨ ਲਾਲ ਮੰਗੂਪੁਰ ਐਮ. ਐਲ. ਏ. ਬਲਾਚੌਰ ਨੇ 'ਜਗ ਬਾਣੀ' ਨਾਲ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਕਹੇ। ਚੌਧਰੀ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੇ ਅਤੀਤ ਵਿਚ ਅਤੇ ਵਰਤਮਾਨ ਵਿੱਚ ਕੀਤੀ ਖੂਨ-ਪਸੀਨੇ ਦੀ ਕਮਾਈ ਨਾਲ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਿਆ, ਜਿਸ ਬਾਰੇ ਇਹ ਅਖਾਣ ਵੀ ਹੈ ਕਿ ਪੰਜਾਬ ਦੇ ਅੰਨ ਦਾਤੇ ਦੀ ਇੱਕ ਸਾਲ ਦੀ ਉਪਜ 14 ਸਾਲ ਤੱਕ ਦਾ ਦੇਸ਼ ਦਾ ਭੰਡਾਰ ਭਰਦੀ ਰਹੀ। ਜਿਸ ਨਾਲ 14 ਸਾਲ ਤੱਕ ਦੇਸ਼ ਦੇ ਲੋਕ ਅਨਾਜ ਵਰਤ ਸਕਦੇ ਹਨ। ਚੌਧਰੀ ਨੇ ਕਿਹਾ ਕਿ ਪੰਜਾਬ ਦੇ ਨਾਲ ਬਾਕੀ ਦੇਸ਼ ਦਾ ਕਿਰਤੀ ਤੇ ਕਿਸਾਨੀ ਵਰਗ ਵੀ ਡੱਟ ਗਿਆ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਜਿੱਤ ਜ਼ਰੂਰੀ ਦਿਸ ਰਹੀ ਹੈ । ਮੰਗੂਪੁਰ ਨੇ ਆਪਣੇ ਬਲਾਚੌਰ ਇਲਾਕੇ ਦੇ ਕਿਸਾਨਾਂ ਦਾ ਦਿੱਲੀ ਵਿਖੇ ਵੱਡੀ ਗਿਣਤੀ ਵਿਚ ਬਾਕੀ ਸੂਬੇ ਦੇ ਕਿਸਾਨਾਂ ਨਾਲ ਰਲ ਕੇ ਸ਼ੰਘਰਸ਼ ਵਿੱਚ ਸ਼ਾਮਿਲ ਹੋਣਾ ਇਲਾਕੇ ਲਈ ਤੇ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ।
ਮੰਗੂਪੁਰ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਕਿਰਤੀ ਸੰਘਰਸ਼ ਜਾਰੀ ਰਹੇਗਾ, ਉਸ ਸਮੇ ਤੱਕ ਉਹ ਆਪਣੀ ਵਿਧਾਨ ਸਭਾ ਦੀ ਤਨਖਾਹ ਕਿਸਾਨਾਂ ਦੇ ਸੇਵਾ ਲਈ ਦੇ ਕੇ ਆਪਣਾ ਫਰਜ ਪੂਰਾ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਚੌਧਰੀ ਓਂਕਾਰ ਮੀਲੂ ਸਰਪੰਚ ਕਟਵਾਰਾ, ਹਰਮੇਸ਼ ਲਾਲ ਸਾਬਕਾ ਸਰਪੰਚ ਜੀਤਪੁਰ, ਮਹਿੰਦਰ ਚੇਚੀ ਚੂਹੜਪੁਰ ਆਦਿ ਹਾਜ਼ਰ ਸਨ।

Deepak Kumar

This news is Content Editor Deepak Kumar