ਕਾਲੀ ਵੇਈਂ ਤੇ ਪਿੰਡ ਕੋਟਲਾ ਵਿਖੇ 70 ਸਾਲ ਪਹਿਲਾਂ ਬਣਾਏ ਗਏ ਪੁਲ ਦਾ ਨਿਰੀਖਣ ਕਰਨ ਪਹੁੰਚੇ ਵਿਧਾਇਕ ਕਰਮਵੀਰ ਸਿੰਘ

07/26/2022 6:10:36 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ) : ਬੇਟ ਖੇਤਰ ਅਧੀਨ ਆਉਂਦੇ ਪਿੰਡ ਕੋਟਲਾ ਨਜ਼ਦੀਕ ਕਾਲੀ ਵੇਈਂ ਤੇ ਅੱਜ ਤੋਂ ਕਰੀਬ 70 ਸਾਲ ਪਹਿਲਾਂ ਬਣਾਏ ਗਏ ਖ਼ਸਤਾ ਹਾਲਤ ਪੁਲ ਦਾ ਨਿਰੀਖਣ ਕਰਨ ਲਈ ਹਲਕਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਪਹੁੰਚੇ । ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਉਹ ਇਸ ਦਾ ਨਿਰੀਖਣ ਕਰਨ। ਇਸ ਮੌਕ ਪਿੰਡ ਕਾਲੂਵਾਲ,ਕੋਟਲਾ, ਕਾਹਲਵਾ, ਬੱਲੜਾਂ, ਇਬ੍ਰਾਹੀਮਪੁਰ, ਨੰਗਲੀ,ਗਿਲਜੀਆਂ,ਖੋਖਰਾਂ ਨਾਲ ਸਬੰਧਤ ਕਿਸਾਨਾਂ ਨੇ ਦੱਸਿਆ ਕਿ ਇਸ ਪੁਲ ਦੀ ਉਸਾਰੀ ਅੱਜ ਤੋਂ ਕਰੀਬ 70 ਸਾਲ ਪਹਿਲਾਂ ਵਿਭਾਗ ਵੱਲੋਂ ਉਕਤ ਪਿੰਡਾਂ ਦੇ ਕਿਸਾਨਾਂ ਦੀਆਂ ਕਾਲੀ ਵੇਈਂ ਦੇ ਪਾਰ ਛੰਭ ਇਲਾਕੇ ਵਿਚ ਜ਼ਮੀਨਾਂ ਵਿੱਚ ਖੇਤੀ ਕਰਨ ਲਈ ਆਉਣ-ਜਾਣ ਵਾਸਤੇ ਕਰਵਾਈ ਗਈ ਸੀ। ਇਸ ਪੁਲ ਦੀ ਮਿਆਦ ਪੂਰੀ ਹੋਣ ਉਪਰੰਤ ਵਿਭਾਗ ਵੱਲੋਂ ਇਸ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ। ਜਿਸ ਕਾਰਨ ਬੇਟ ਖੇਤਰ ਦੇ ਕਿਸਾਨਾਂ ਨੂੰ ਕਾਲੀ ਵੇਈਂ ਦੇ ਉਸ ਪਾਰ ਆਪਣੀਆਂ ਜ਼ਮੀਨਾਂ ਵਿੱਚ ਜਾਣ ਵਾਂਗ ਲੰਬਾ ਪੈਂਡਾ ਤੈਅ ਕਰਨ ਦੇ ਨਾਲ ਨਾਲ ਹੋਰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਇਹ ਵੀ ਪੜ੍ਹੋ- ਪਾਣੀ ਦੀ ਵਾਰੀ ਨੂੰ ਲੈ ਕੇ ਪਿੰਡ ਰਾਈਆ 'ਚ ਚੱਲੀਆਂ ਗੋਲ਼ੀਆਂ, ਨੌਜਵਾਨ ਕਿਸਾਨ ਦੀ ਮੌਤ

PunjabKesari

ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਲਾਪਰਵਾਹੀ ਅਤੇ ਕਿਸਾਨਾਂ ਦੀ ਅਣਦੇਖੀ ਕਾਰਨ ਇਸ ਪੁਲ ਦੀ ਹਾਲਤ ਅੱਜ ਬਦ ਤੋਂ ਬਦਤਰ ਹੋ ਗਈ ਹੈ। ਜਿਸ ਕਾਰਨ ਕਿਸੇ ਵੱਡੇ ਹਾਦਸਾ ਹੋਣ ਦਾ ਖਤਰਾ ਹੈ।ਪ੍ਰਗਟਾਉਂਦਿਆਂ ਮਹਿਕਮੇ ਵੱਲੋਂ ਇਸ ਪੁਲ ਨੂੰ ਹੁਣ ਅਸੁਰੱਖਿਅਤ ਐਲਾਨ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਇਸ ਪੁਲ ਦੀ ਮੁੜ ਉਸਾਰੀ ਦੀ ਮੰਗ ਕਰਦਿਆਂ ਦੱਸਿਆ ਕਿ ਇਸ ਪੁਲ ਦੇ ਮੁੜ ਤੋਂ ਬਣਨ ਨਾਲ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਇਸ ਪੁਲ ਨਾਲ ਬੇਟ ਖੇਤਰ ਦੇ ਕਿਸਾਨਾਂ ਦਾ ਸੰਪਰਕ ਪਿੰਡ ਪਲਾਹ ਚੱਕ ਰਾਹੀਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਨਾਲ ਹੋ ਜਾਵੇਗਾ ।

ਇਹ ਵੀ ਪੜ੍ਹੋ- ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ

ਇਸ ਮੌਕੇ ਪੁਲ ਦਾ ਨਿਰੀਖਣ ਕਰਨ 'ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਇਸ ਪੁਲ ਦੀ ਮੁੜ ਉਸਾਰੀ ਲਈ ਸੰਬੰਧਤ ਵਿਭਾਗ ਪੀ.ਡਬਲਿਊ.ਡੀ ਨੂੰ ਪੁਲ ਦੀ ਮੁੜ ਤੋਂ ਉਸਾਰੀ ਦਾ ਐਸਟੀਮੇਟ ਬਣਾਉਣ ਉਪਰੰਤ ਮਨਜ਼ੂਰੀ ਵਾਸਤੇ ਭੇਜਿਆ ਗਿਆ ਹੈ। ਜਿਸਦੀ ਜਲਦ ਹੀ ਮਨਜ਼ੂਰੀ ਮਿਲਣ ਦੀ ਆਸ ਹੈ ਅਤੇ ਇਹ ਮਨਜ਼ੂਰੀ ਮਿਲਦਿਆਂ ਹੀ ਪੁਲ ਦੀ ਦੁਬਾਰਾ ਉਸਾਰੀ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ  ਕਿਸਾਨਾਂ ਮਜ਼ਦੂਰਾਂ ਅਤੇ ਆਮ ਆਦਮੀ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਯਤਨਸ਼ੀਲ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News