ਕਿਸਾਨ ਅੰਦੋਲਨ ਲਈ ਵਿਧਾਇਕ ਗਿਲਜੀਆਂ ਦੇ ਮੋਬਾਈਲ ਹਸਪਤਾਲ ਦੀ ਟੀਮ ਹੋਈ ਦਿੱਲੀ ਰਵਾਨਾ

12/20/2020 1:37:52 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ) : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ’ਚ ਡਟੇ ਕਿਸਾਨਾਂ ਦੀ ਸਹੂਲਤ ਲਈ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵੱਲੋ ਬਣਾਇਆ ਗਿਆ ਮੋਬਾਈਲ ਹਸਪਤਾਲ ਆਪਣੀਆਂ ਸੇਵਾਵਾਂ ਦੇਵੇਗਾ। ਅੱਜ ਪਿੰਡ ਮਿਆਣੀ ਵਿਖੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਗਿਲਜੀਆਂ ਨੇ ਕਿਸਾਨ ਏਕਤਾ ਦੇ ਬੈਨਰ ਥੱਲੇ ਮੋਬਾਈਲ ਹਸਪਤਾਲ ਦੀ ਟੀਮ ਅਤੇ ਆਪਣੇ ਸਹਿਯੋਗੀਆਂ ਨੂੰ ਕਿਸਾਨਾਂ ਦੀ ਚੜਦੀਕਲਾਂ ਦੀ ਅਰਦਾਸ ਉਪਰੰਤ ਦਿੱਲੀ ਰਵਾਨਾ ਕੀਤਾ। ਇਸ ਦੌਰਾਨ ਇਕੱਠਾ ਹੋਏ ਵਿਧਾਇਕ ਗਿਲਜੀਆਂ ਦੇ ਸਹਿਯੋਗੀਆਂ ਅਤੇ ਕਿਸਾਨਾਂ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਲਿਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ।

ਇਸ ਮੌਕੇ ਵਿਧਾਇਕ ਗਿਲਜੀਆਂ ਨੇ ਉਹ ਅਤੇ ਉਨ੍ਹਾਂ ਦੇ ਸਹਿਯੋਗੀ ਇਕ ਕਿਸਾਨ ਦੇ ਰੂਪ ’ਚ ਇਸ ਸੰਘਰਸ਼ ’ਚ ਲਗਾਤਾਰ ਆਪਣਾ ਯੋਗਦਾਨ ਦੇ ਰਹੇ ਹਨ ਇਸੇ ਲਈ ਹੁਣ ਉਹ ਆਪਣਾ ਮੋਬਾਈਲ ਹਸਪਤਾਲ ਦਿੱਲੀ ਭੇਜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਪਰਿਵਾਰ ਪਹਿਲੀ ਕਿਸ਼ਤ ’ਚ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੀ 3 ਲੱਖ ਰੁਪਏ ਦੀ ਮਦਦ ਕਰੇਗਾ। ਉਨ੍ਹਾਂ ਆਖਿਆ ਪਿਛਲੇ 26 ਦਿਨਾਂ ਤੋਂ ਦੇਸ਼ ਦੇ ਅੰਨਦਾਤੇ ਸੜਕਾਂ ਤੇ ਕੜਾਕੇ ਦੀ ਠੰਡ ’ਚ ਸੰਘਰਸ਼ ਕਰ ਰਹੇ ਹਨ ਪ੍ਰੰਤੂ ਕਿਸਾਨ ਵਿਰੋਧੀ ਮੋਦੀ ਸਰਕਾਰ ਅਜੇ ਵੀ ਹੰਕਾਰ ’ਚ ਡੁੱਬੀ ਹੈ । ਇਸ ਮੌਕੇ ਉਨ੍ਹਾਂ ਦੱਸਿਆ ਕਿ ਮੋਬਾਈਲ ਹਸਪਤਾਲ ’ਚ ਦਲਜੀਤ ਸਿੰਘ ਗਿਲਜੀਆਂ ਅਤੇ ਡਾਕਟਰ ਬਲਵਿੰਦਰ ਸਿੰਘ ਦੀ ਟੀਮ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਜੱਥਾ ਦਿੱਲੀ ਜਾ ਰਿਹਾ ਹੈ ।

ਜੋ ਕਿਸਾਨਾਂ ਨੂੰ ਮੈਡੀਕਲ ਸਹੂਲਤਾਂ ਦੇਵੇਗਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਰਾਕੇਸ਼ ਵੋਹਰਾ, ਲਖਵੀਰ ਸਿੰਘ ਲੱਖੀ, ਸਰਪੰਚ ਜਸਵੀਰ ਸਿੰਘ ਵਿੱਕੀ, ਹਰਬੰਸ ਸਿੰਘ ਮਿਆਣੀ, ਪਵਿੱਤਰਦੀਪ ਸਿੰਘ ਆਹਲੂਵਾਲੀਆ, ਗੋਲਡੀ ਕਲਿਆਣਪੁਰ, ਗੁਰਸੇਵਕ ਮਾਰਸ਼ਲ, ਜਗਜੀਵਨ ਜੱਗੀ, ਸਨੀ ਮਿਆਣੀ, ਗੁਰਜੀਤ ਸਿੰਘ ਡਿੰਪਾ, ਰਾਕੇਸ਼ ਬਿੱਟੂ, ਸੁਰਿੰਦਰ ਜੀਤ ਸਿੰਘ ਬਿੱਲੂ, ਕਿਸ਼ਨ ਬਿੱਟੂ, ਰਾਜੇਸ਼ ਲਾਡੀ, ਗੁਲਸ਼ਨ ਭਗਤ, ਹਰਕ੍ਰਿਸ਼ਨ ਸੈਣੀ, ਬਿਕਰਮਜੀਤ ਸਿੰਘ ਦਬੁਰਜੀ, ਦਵਿੰਦਰ ਬਿੱਲੂ, ਪੰਕਜ ਸਚਦੇਵਾ, ਵਿਨੋਦ ਖੋਸਲਾ, ਪਰਵਿੰਦਰ ਲਾਡੀ, ਅੰਮਿ੍ਰਤ ਭੰਗੂ, ਸਿਮਰਨ ਧਾਲੀਵਾਲ, ਪੁਸ਼ਪਿੰਦਰ ਸਿੰਘ, ਆਸ਼ੂ ਵੈਦ, ਮਸਤਾਨ ਸਿੰਘ, ਡਾ ਬਲਦੇਵ ਰਾਜ, ਅਨੋਖ ਸਿੰਘ, ਬਲਜੀਤ ਸਿੰਘ, ਮਾਸਟਰ ਨਰਿੰਦਰ ਸਿੰਘ, ਰਾਜੂ, ਦਰਸ਼ਨ ਸਿੰਘ, ਕਮਲ ਲਾਲ ਚੌਹਾਨ, ਅਮਰਜੀਤ ਸਿੰਘ ਕਾਲਾ ਆਦਿ ਮੌਜੂਦ ਸਨ।
 

Aarti dhillon

This news is Content Editor Aarti dhillon