ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿਉਂ ਖ਼ਾਸ ਹੈ ਇਸ ਵਾਰ ''ਆਪ'' ਲਈ ਹੋਲੀ

03/18/2022 2:58:00 PM

ਰੂਪਨਗਰ (ਸੱਜਣ ਸਿੰਘ ਸੈਣੀ) : ਜਿੱਥੇ ਦੇਸ਼ ਭਰ 'ਚ ਰੰਗਾਂ ਦਾ ਤਿਉਹਾਰ ਹੋਲੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਲਈ ਇਹ ਹੋਲੀ ਵੱਡੀਆਂ ਖੁਸ਼ੀਆਂ ਲੈ ਕੇ ਆਈ ਹੈ ਕਿਉਂਕਿ ਇਕ ਤਾਂ ਹੋਲੀ ਦੀਆਂ ਖੁਸ਼ੀਆਂ ਤੇ ਦੂਜਾ ਜਿੱਤ ਦਾ ਜਸ਼ਨ। ਰੂਪਨਗਰ 'ਚ 'ਆਪ' ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਵਰਕਰਾਂ ਨਾਲ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ : ਅਲੋਪ ਹੋ ਰਹੇ ਹੋਲੀ ਦੇ ਅਸਲ ਰੰਗ

PunjabKesari

ਵਿਧਾਇਕ ਚੱਢਾ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਰੰਗਾਂ ਦੇ ਇਸ ਤਿਉਹਾਰ 'ਤੇ ਪ੍ਰਣ ਕਰੀਏ ਕਿ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾਉਣ ਲਈ ਆਪੋ-ਆਪਣਾ ਯੋਗਦਾਨ ਪਾ ਕੇ ਸਰਕਾਰ ਦਾ ਸਹਿਯੋਗ ਕਰੀਏ। ਇਸ ਮੌਕੇ ਆਮ ਲੋਕਾਂ ਨੇ ਵੀ 'ਆਪ' ਦੀ ਸਰਕਾਰ ਤੋਂ ਬਦਲਾਅ ਦੀ ਉਮੀਦ ਜਤਾਈ।

ਇਹ ਵੀ ਪੜ੍ਹੋ : ਮੁੱਖ ਮੰਤਰੀ 'ਭਗਵੰਤ ਮਾਨ' ਨੇ ਹੋਲੀ ਦੇ ਤਿਉਹਾਰ 'ਤੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ


Harnek Seechewal

Content Editor

Related News