ਜੇ.ਈ. ਦੀ ਬਦਲੀ ਕਰਨ ਵਾਲੇ ਵਿਧਾਇਕ ਖਿਲਾਫ ਮੁਲਾਜ਼ਮਾਂ ਦਾ ਪ੍ਰਦਰਸ਼ਨ

06/14/2019 6:09:00 PM

ਹੁਸ਼ਿਆਰਪੁਰ (ਅਮਰੀਕ) - ਬਿਜਲੀ ਵਿਭਾਗ 'ਚ ਸਰਕਾਰ ਵਲੋਂ ਨਿਜੀਕਰਨ ਕੀਤੇ ਜਾਣ ਅਤੇ ਨਵੇਂ ਮੁਲਾਜ਼ਮ ਭਰਤੀ ਨਾ ਕੀਤੇ ਜਾਣ 'ਤੇ ਵਿਭਾਗ 'ਚ ਕਰਮਚਾਰੀਆਂ ਦੀ ਕਮੀ ਨਜ਼ਰ ਆ ਰਹੀ ਹੈ। ਉਧਰ ਦੂਜੇ ਪਾਸੇ ਮੁਲਾਜ਼ਮਾਂ 'ਤੇ ਸਿਆਸੀ ਆਗੂਆਂ ਦਾ ਪ੍ਰਭਾਵ ਜ਼ਿਆਦਾ ਹੋਣ ਕਾਰਨ ਕਈ ਕਰਮਚਾਰੀ ਆਪਣੀ ਡਿਊਟੀ ਨਿਰਪੱਖ ਤੌਰ 'ਤੇ ਨਹੀਂ ਕਰ ਰਹੇ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕੇ ਚੱਬੇਵਾਲ ਦਾ ਸਾਹਮਣੇ ਆਇਆ ਹੈ, ਜਿੱਥੇ ਬਿਜਲੀ ਵਿਭਾਗ ਦੇ 16 ਕੇ.ਬੀ. ਬੱਸੀ ਕਲਾ ਸਬ ਸਟੇਸ਼ਨ ਦੇ ਇਕ ਜੀ.ਈ ਦੀ ਬਦਲੀ ਸਥਾਨਕ ਵਿਧਾਇਕ ਦੇ ਕਹਿਣ 'ਤੇ ਕਰ ਦਿੱਤੀ ਗਈ ਹੈ। ਜੇ.ਈ. ਦੀ ਬਦਲੀ ਹੋਣ 'ਤੇ ਚੱਬੇਵਾਲ ਦੇ ਬੱਸੀ ਕਲਾ ਸਬ-ਸਟੇਸ਼ਨ ਦੇ ਮੁਲਾਜ਼ਮਾਂ ਵਲੋਂ ਸਥਾਨਕ ਵਿਧਾਇਕ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰਦਿਆਂ ਉਨ੍ਹਾਂ ਜੇ.ਈ ਦੀ ਬਦਲੀ ਰੁਕਵਾਉਣ ਲਈ ਵਿਭਾਗ ਨੂੰ 3 ਦਿਨ ਦਾ ਅਲਟੀਮੇਟ ਦੇ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਨੇ ਜੇ.ਈ. ਦੀ ਬਦਲੀ ਨਾ ਰੋਕੀ ਤਾਂ ਉਨ੍ਹਾਂ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।


rajwinder kaur

Content Editor

Related News