ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਵਿਭਾਗ ਨੇ ਕੀਤੀ ਵੱਡੀ ਕਾਰਵਾਈ

06/06/2019 6:00:02 PM

ਹੁਸ਼ਿਆਰਪੁਰ (ਅਮਰੀਕ)— ਸਿਹਤ ਵਿਭਾਗ ਅਤੇ ਹਾਰਟੀਕਲਚਰ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਮਿਸ਼ਨ ਤੰਦਰੁਸਤ ਪੰਜਾਬ ਸਪਤਾਹ ਤਹਿਤ ਸਬਜ਼ੀਮੰਡੀ ਰਹੀਮਪੁਰ ਦਾ ਦੌਰਾ ਕਰਕੇ ਫਲ-ਸਬਜ਼ੀਆਂ ਦੇ ਥੋਕ ਵਿਕਰੇਤਾ ਦੇ ਗੋਦਾਮਾਂ 'ਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਟੀਮ ਦੀ ਅਗਵਾਈ ਕਰਦੇ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਅਤੇ ਡਿਪਟੀ ਡਾਇਰੈਕਟਰ ਹਾਰਟੀਕਲਚਰ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਵਿਪਾਰੀਆਂ ਵੱਲੋਂ ਲਗਾਤਾਰ ਐਥੋਲੀਨ ਦਵਾਈ ਨਾਲ ਫੱਲ ਪਕਾ ਕੇ ਵੇਚੇ ਜਾ ਰਹੇ ਹਨ, ਜਿਸ ਨਾਲ ਲੋਕਾਂ ਦੀ ਸਿਹਤ ਅਤੇ ਮਾੜਾ ਅਸਰ ਪੈ ਰਿਹਾ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ 'ਚ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।
ਇਸ ਮੌਕੇ ਹਾਰਟੀਕਲਚਰ ਡਿਪਟੀ ਡਾਇਰੈਕਟਰ ਡਾ. ਅਵਤਾਰ ਸਿੰਘ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਾਰੇ ਵਿਪਾਰੀਆਂ ਦੀ ਇਕ ਕਨਵੈਨਸ਼ਨ ਵੀ ਕੀਤੀ ਸੀ ਪਰ ਫਿਰ ਪਹਿਲਾਂ ਵਾਲਾ ਹਾਲ ਹੀ ਨਜ਼ਰ ਆਇਆ ਜਦਕਿ ਪੰਜਾਬ ਸਰਕਾਰ ਵੱਲੋਂ ਫੱਲ ਪਕਾਉਣ ਲਈ ਐਥਲੀਨ ਗੈਸ ਚੈਬਰ ਬਣਾਉਂਣ ਲਈ ਸਬਸਿਡੀ ਵੀ ਦਿੱਤੀ ਜਾਦੀ ਹੈ । ਉਨ੍ਹਾਂ ਦੱਸਿਆ ਕਿ ਜਦੋਂ ਦੂਜੇ ਰਾਜਾਂ ਵੱਲੋ ਅੰਬ ਦੀ ਗੱਡੀ ਭਰੀ ਜਾਦੀ ਹੈ ਤਾ ਉਸੇ ਵਕਤ ਅੰਬ ਕੱਚਾ ਹੁੰਦਾ ਹੈ ਤੇ ਉਥੇ ਹੀ ਐਥਲੀਨ ਦੀ ਪੁੜੀ ਲੱਗਾ ਦਿੱਤੀ ਜਾਦੀ ਹੈ ਤੇ ਇਥੇ ਆਉਦਾ ਆਉਦਾ ਫਲ ਪੱਕ ਜਾਂਦਾ ਹੈ। ਇਸ 'ਚ ਸਾਡਾ ਕੋਈ ਕਸੂਰ ਨਹੀਂ, ਫਿਰ ਵੀ ਜ਼ਿੰਮੇਵਾਰੀ ਤਾਂ ਵਪਾਰੀ ਦੀ ਬਣਦੀ ਹੈ। ਇਸ ਮੌਕੇ ਸਿਹਤ ਵਿਭਾਗ ਅਤੇ ਹਰਟੀਕਲਚਰ ਵਿਭਾਗ ਵੱਲੋਂ ਵਿਪਾਰੀਆਂ ਨੂੰ ਸਖਤ ਚਿਤਾਵਨੀ ਦਿੱਤੀ ਗਈ। 


ਇਸ ਮੌਕੇ ਸੇਵਾ ਸਿੰਘ ਨੇ ਇਹ ਵੀ ਦੱਸਿਆ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਨੁਸਾਰ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਸਿਹਤਮੰਦ ਖਾਦ ਪਦਾਰਥ ਉਪਲੱਬਧ ਕਰਵਾਉਣਾ ਹੈ ਅਤੇ ਵਿਭਾਗ ਇਸ ਸਬੰਧੀ ਸਮੇਂ-ਸਮੇਂ ਸਿਰ ਸੈਮੀਨਾਰ ਕਰਕੇ ਖਾਦ ਪਦਾਰਥਾਂ ਦਾ ਵਪਾਰ ਕਰਨ ਵਾਲਿਆਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਇਹ ਫੱਲ ਪਕਾਉਣ ਲਈ ਐਥਲੀਨ ਗੈਸ ਦੀ (ਚਿਆਨੀ) ਜਾਅਲੀ ਪੁੜੀ ਕੱਚੇ ਫੱਲਾਂ 'ਚ ਰੱਖ ਦਿੰਦੇ ਹਨ, ਜਿਸ ਨਾਲ ਫੱਲ ਪੂਰੀ ਤਰ੍ਹਾਂ ਨਹੀ ਪੱਕਦੇ ਅਤੇ ਇਨ੍ਹਾਂ ਦੇ ਸੇਵਨ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ, ਜਦਕਿ ਸਰਕਾਰ ਵੱਲੋਂ ਐਥਲੀਨ ਗੈਸ ਦੀ ਪੁੜੀ ਨੂੰ ਮਨਜੂਰ ਵੀ ਕੀਤਾ ਗਿਆ ਹੈ।

shivani attri

This news is Content Editor shivani attri