ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਮਨਾਇਆ ਗਿਆ ਵਿਸ਼ਵ ਆਬਾਦੀ ਦਿਹਾੜਾ

07/11/2020 4:16:07 PM

ਗੋਰਾਇਆ (ਮੁਨੀਸ਼ ਬਾਵਾ)— ਮਿਸ਼ਨ ਫਤਿਹ ਤਹਿਤ ਅੱਜ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵੱਧਦੀ ਆਬਾਦੀ ਦੇ ਮਾੜੇ ਪ੍ਰਭਾਵਾ ਸਬੰਧੀ ਜਾਣਕਾਰੀ ਪੈਦਾ ਕਰਨ ਲਈ ਵਿਸ਼ਵ ਅਬਾਦੀ ਦਿਹਾੜਾ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦੀ ਅਗਵਾਈ ਹੇਠ ਮਨਾਇਆ ਗਿਆ।

ਕੋਰੋਨਾ ਦੀ ਸਮੱਸਿਆ ਨੂੰ ਵੇਖਦੇ ਹੋਏ ਇਸ ਵਾਰ ਸਰਕਾਰ ਵੱਲੋਂ ਬਿਪਤਾ ਦੀ ਘੜੀ 'ਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਆਤਮ ਨਿਰਭਰ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਦਾ ਨਾਅਰਾ ਦਿੱਤਾ ਗਿਆ ਹੈ। ਇਸ ਮੌਕੇ ਡੈਟਲ ਮੈਡੀਕਲ ਅਫਸਰ ਡਾ. ਅਵਿਨਾਸ਼ ਮੰਗੌਤਰਾ ਨੇ ਦੱਸਿਆ ਕਿ ਆਬਾਦੀ ਕਾਰਨ ਬੇਰੋਜ਼ਗਾਰੀ, ਗਰੀਬੀ, ਸਿਹਤ ਦੀ ਉਪਲੱਬਧਤਾ, ਸਿੱਖਿਆ ਦੇ ਮੌਕੇ, ਵਾਤਾਵਰਣ ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਲ ਸੰਸਾਰ ਦਾ ਸਿਰਫ 2.2% ਜ਼ਮੀਨੀ ਹਿੱਸਾ ਹੈ, ਜੋ ਕਿ ਵਿਸ਼ਵ ਦੀ  17.7% ਆਬਾਦੀ ਦਾ ਬੋਝ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ 1947 'ਚ ਭਾਰਤ ਦੀ ਆਬਾਦੀ ਸਿਰਫ 33 ਕਰੋੜ ਸੀ ਜੋਕਿ ਵੱਧ ਕੇ 138 ਕਰੋੜ ਦੇ ਕਰੀਬ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇ ਆਬਾਦੀ ਮੌਜੂਦ ਸਾਧਨਾਂ ਦੇ ਮੁਤਾਬਕ ਹੋਵੇ। ਬਲਾਕ ਐਕਸਟੈਨਸ਼ਨ ਐਜੁਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਆਬਾਦੀ ਦੇ ਵਾਧੇ ਨੂੰ ਸੀਮਿਤ ਕਰਨ ਲਈ 11 ਜੁਲਾਈ ਤੋਂ 24 ਜੁਲਾਈ ਤੱਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਉਨ੍ਹਾਂ ਦੀ ਲੋੜ ਦੇ ਹਿਸਾਬ ਨਾਲ ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਹੈਲਥ ਸੁਪਰਵਾਈਜਰ ਸਤਨਾਮ, ਕੁਲਦੀਪ ਵਰਮਾ, ਲੈਬ ਟੈਕਨੈਸ਼ੀਨ ਰਮਨ ਕੁਮਾਰ, ਏਨਮ ਸੁਨੀਤਾ, ਏਨਮ ਸ਼ੁਕਤਲਾ ਦੇਵੀ ਅਤੇ ਹੈਲਥ ਸਟਾਫ ਮੌਜੂਦ ਸੀ।


shivani attri

Content Editor

Related News