ਹੁਸ਼ਿਆਰਪੁਰ ਤੋਂ ਗਾਇਬ ਹੋਈਆਂ ਦੋ ਨਾਬਾਲਗ ਕੁੜੀਆਂ ਜਲੰਧਰ ਤੋਂ ਬਰਾਮਦ

01/24/2021 5:42:26 PM

ਦਸੂਹਾ (ਝਾਵਰ)— ਦਸੂਹਾ ਦੇ ਮੁਹੱਲਾ ਕੈਂਥਾ ਤੋਂ ਜੋ ਨਾਬਾਲਗ ਕੁੜੀਆਂ ਅੰਜਲੀ ਅਤੇ ਨਾਜ਼ੀਆ ਮਾਨਵੀ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਘਰ ਨਹÄ ਪਹੁੰਚੀਆਂ ਸਨ, ਉਨ੍ਹਾਂ ਨੂੰ ਜਲੰਧਰ ਤੋਂ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਨਾਬਾਲਗ ਕੁੜੀਆਂ ਦੀ ਬਰਾਮਦਗੀ ਲਈ ਐੱਸ. ਐੱਸ. ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਵੱਲੋਂ ਦਸੂਹਾ ਦੇ ਪੁਲਸ ਅਧਿਕਾਰੀਆਂ ਨੂੰ ਹਕਮ ਦਿੱਤੇ ਸਨ ਕਿ ਇਨ੍ਹਾਂ ਬੱਚੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਬਰਾਮਦ ਕੀਤਾ ਜਾਵੇ। 

ਇਹ ਵੀ ਪੜ੍ਹੋ: ਸੰਘਰਸ਼ ’ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਤੋਂ ਸੁਣੋ ਕੈਪਟਨ ਦੇ ਐਲਾਨ ਦਾ ਸੱਚ (ਵੀਡੀਓ)

ਇਸ ਸਬੰਧੀ ਡੀ. ਐੱਸ. ਪੀ. ਦਸੂਹਾ ਮਨੀਸ਼ ਕੁਮਾਰ ਨੇ ਦੱਸਿਆ ਕਿ ਇਕ ਲੜਕੀ ਦੇ ਪਿਤਾ ਚਰਨ ਕੁਮਾਰ ਪੁੱਤਰ ਜੀਤ ਲਾਲ ਵਾਸੀ ਮੁਹੱਲਾ ਕੈਂਥਾ ਵਾਰਡ ਨੰਬਰ 12 ਨੇ ਲਿਖਤੀ ਸ਼ਿਕਾਇਤ ’ਚ ਕਿਹਾ ਕਿ ਉਸ ਦੀ 15 ਸਾਲਾ ਨਾਬਾਲਗ ਕੁੜੀ ਅੰਜਲੀ ਅਤੇ ਉਸ ਦੀ ਨਾਬਾਲਗ ਸਹੇਲੀ ਨਾਜ਼ੀਆ ਮਾਨਵੀ ਘਰ ਨਹੀਂ ਪਹੁੰਚੀਆਂ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਕੋਈ ਉਨ੍ਹਾਂ ਨੂੰ ਵਰਗਲਾ ਕੇ ਲੈ ਗਿਆ ਹੈ। ਥਾਣਾ ਇੰਚਾਰਜ ਮਲਕੀਤ ਸਿੰਘ, ਸਬ ਇੰਸਪੈਕਟਰ ਤਰਸੇਮ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ। ਇਨ੍ਹਾਂ ਦੋਵੇਂ ਕੁੜੀਆਂ ਨੂੰ 24 ਘੰਟੇ ਦੇ ਅੰਦਰ ਜਲੰਧਰ ਤੋਂ ਬਰਾਮਦ ਕਰ ਲਿਆ ਗਿਆ। ਦੋਸ਼ੀ ਮਹਿਲਾ ਜੋਤੀ ਵਰਗਲਾ ਕੇ ਇਨ੍ਹਾਂ ਨੂੰ ਆਪਣੇ ਘਰ ਲੈ ਗਈ ਸੀ। 

ਇਹ ਵੀ ਪੜ੍ਹੋ: 26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਉਨ੍ਹਾਂ ਕਿਹਾ ਕਿ ਮੋਬਾਇਲ ਕਾਲ ਦੀ ਡਿਟੇਲ ਤੋਂ ਪੁਲਸ ਨੂੰ ਲੜਕੀਆਂ ਨੂੰ ਬਰਾਮਦ ਕਰਨ ’ਚ ਮਦਦ ਮਿਲੀ ਹੈ ਜਦਕਿ ਇਸ ਸਬੰਧੀ ਪਹਿਲਾਂ ਹੀ ਧਾਰਾ 363 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਸੀ। ਕੁੜੀਆਂ ਨੂੰ ਬਰਾਮਦ ਕਰਨ ਤੋਂ ਬਾਅਦ ਡੀ. ਐੱਸ. ਪੀ. ਦਫ਼ਤਰ ’ਚ ਇਨ੍ਹਾਂ ਨਾਬਾਲਗ ਕੁੜੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੁਪਰਦ ਕਰ ਦਿੱਤਾ ਗਿਆ ਹੈ। ਹੁਣ ਦੋਸ਼ੀ ਮਹਿਲਾ ਜੋਤੀ ਇਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ

shivani attri

This news is Content Editor shivani attri