7 ਘੰਟੇ ਗੰਨੇ ਦੇ ਖੇਤ ''ਚ ਲੁਕਿਆ ਰਿਹਾ ਬੱਚਾ, ਜਾਣੋ ਕੀ ਸੀ ਵਜ੍ਹਾ

12/21/2019 4:41:51 PM

ਜਲੰਧਰ— ਸਰਦੀ 'ਚ ਬੱਚੇ ਸਕੂਲ ਨਾ ਜਾਣਾ ਪਵੇ, ਇਸ ਲਈ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਰਹਿੰਦੇ ਹਨ। ਅਜਿਹਾ ਹੀ ਪਠਾਨਕੋਟ ਰੋਡ 'ਤੇ ਸਥਿਤ ਪਚਰੰਗਾ ਪਿੰਡ 'ਚ ਇਕ ਬੱਚਾ ਸਕੂਲ ਜਾਣ ਦੇ ਡਰ ਨਾਲ 7 ਘੰਟਿਆਂ ਤੱਕ ਗੰਨੇ ਦੇ ਖੇਤ 'ਚ ਲੁੱਕਿਆ ਰਿਹਾ। ਪਰਿਵਾਰ ਵਾਲਿਆਂ ਨੇ ਸੋਚਿਆ ਕਿ ਉਨ੍ਹਾਂ ਦਾ ਬੱਚਾ ਗਾਇਬ ਹੋ ਗਿਆ ਹੈ। ਇਸ ਦੇ ਲਈ ਉਨ੍ਹਾਂ ਨੇ ਪੁਲਸ ਨੂੰ ਬੱਚੇ ਦੇ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ। ਬੱਚੇ ਦੇ ਗਾਇਬ ਹੋਣ ਨਾਲ ਪਿੰਡ 'ਚ ਹਫੜਾ-ਦਫੜੀ ਮਚ ਗਈ।

ਸ਼ਾਮ 4 ਵਜੇ ਬੱਚਾ ਖੁਦ ਹੀ ਪਹੁੰਚਿਆ ਘਰ
ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ 10 ਸਾਲਾ ਬੱਚਾ ਗੋਲੂ 10 ਵਜੇ ਦੇ ਕਰੀਬ ਅਚਾਨਕ ਘਰੋਂ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਲੋਕਾਂ ਨੂੰ ਜਦੋਂ ਬੱਚਾ ਦਿਖਾਈ ਨਾ ਦਿੱਤਾ ਤਾਂ ਉਨ੍ਹਾਂ ਨੇ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਤਲਾਸ਼ ਕੀਤੀ ਗਈ ਪਰ ਬੱਚੇ ਦਾ ਕੁਝ ਪਤਾ ਨਾ ਲੱਗ ਸਕਿਆ। ਘਬਰਾਏ ਪਰਿਵਾਰ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਹੈ। ਪਰਿਵਾਰ ਨੇ ਬੱਚੇ ਦੇ ਗੁੰਮ ਹੋਣ ਦੀ ਭੋਗਪੁਰ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਪਰ ਬੱਚਾ ਕਿਤੇ ਨਾ ਲੱਭਿਆ। ਸ਼ਾਮ 4 ਵਜੇ ਦੇ ਕਰੀਬ ਬੱਚਾ ਖੁਦ ਹੀ ਘਰ ਵਾਪਸ ਆ ਗਿਆ। ਬੱਚੇ ਨੇ ਦੱਸਿਆ ਕਿ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ, ਇਸ ਲਈ ਗੰਨੇ ਦੇ ਖੇਤ 'ਚ ਲੁਕ ਗਿਆ। ਬੱਚੇ ਦੇ ਘਰ ਵਾਪਸ ਆ ਜਾਣ 'ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ।

shivani attri

This news is Content Editor shivani attri