ਗੁੰਮ ਹੋਇਆ ਬੱਚਾ ਲੋਹੀਆਂ ਪੁਲਸ ਨੇ 5 ਘੰਟਿਆਂ ’ਚ ਲੱਭ ਕੇ ਕੀਤਾ ਮਾਪਿਆਂ ਹਵਾਲੇ

08/30/2019 7:28:53 PM

ਲੋਹੀਆਂ ਖਾਸ,(ਮਨਜੀਤ): ਸਥਾਨਕ ਵਾਰਡ ਨੰਬਰ 13 ’ਚ ਰਹਿੰਦੇ ਇਕ ਪ੍ਰਵਾਸੀ ਪਰਿਵਾਰ ਦੇ 12 ਸਾਲਾ ਲੜਕੇ ਦਾ ਘਰੋਂ ਰੁੱਸ ਕੇ ਚੱਲੇ ਜਾਣ ’ਤੇ ਲੋਹੀਆਂ ਪੁਲਸ ਵੱਲੋਂ ਮਾਤਰ ਪੰਜ ਘੰਟਿਆਂ ’ਚ ਲੱਭ ਕੇ ਮਾਪਿਆਂ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਦਲਬੀਰ ਸਿੰਘ ਥਾਣਾ ਮੁਖੀ ਲੋਹੀਆਂ ਨੇ ਦੱਸਿਆ ਕਿ ਬੀਤੀ ਵੀਰਵਾਰ ਦੀ ਰਾਤ ਨੂੰ ਨੌ ਵਜੇ ਦੇ ਕਰੀਬ ਰਾਜੂ ਕੁਮਾਰ ਠਾਕੁਰ ਵਾਸੀ ਵਾਰਡ ਨੰਬਰ 13 ਨੇ ਦੱਸਿਆ ਕਿ ਉਸ ਦਾ ਲੜਕਾ ਅਜੇ ਦੁਪਿਹਰੇ ਘਰੋਂ ਖੇਡਣ ਗਿਆ ਪਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਪੁਲਸ ਨੇ ਮੁੱਢਲੀ ਤਫਤੀਸ਼ ਕਰਦਿਆਂ ਜਦੋਂ ਰਾਜੂ ਦੀ ਪਤਨੀ ਨੂੰ ਬੱਚੇ ਦੇ ਘਰੋਂ ਜਾਣ ਬਾਰੇ ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ ਕਿਹਾ ਕਿ ਪੁੱਤ ਟਿਊਸ਼ਨ ’ਤੇ ਜਾਣਾ ਨਹਾ ਲੈ ਕਹਿੰਦਾ ਆਉਣਾ ਮੈਂ ਹੁਣੇ ਪਰ ਕਾਫੀ ਦੇਰ ਤੱਕ ਉਹ ਵਾਪਸ ਨਾ ਆਇਆ। ਰਾਤ ਨੌ ਵਜੇ ਸੂਚਨਾਂ ਮਿਲਦੇ ਹੀ ਪੁਲਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਾ ਕਿ ਬੱਚੇ ਨੂੰ ਆਖਰੀ ਵਾਰ ਤਿੰਨ-ਚਾਰ ਵਜੇ ਦੇ ਕਰੀਬ ਲੋਹੀਆਂ ਸਟੇਸ਼ਨ ’ਤੇ ਦੇਖਿਆ ਗਿਆ ਉਦੋਂ ਹੀ ਇਕ ਰੇਲ ਗੱਡੀ ਲੋਹੀਆਂ ਤੋਂ ਜਲੰਧਰ ਲਈ ਰਵਾਨਾ ਹੋਈ ਤਾਂ ਉਸੇ ਸਮੇਂ ਹੀ ਥਾਣਾ ਮੁਖੀ ਦਲਬੀਰ ਸਿੰਘ ਨੇ ਜਲੰਧਰ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਪੁਲਸ ਨਾਲ ਸਪੰਰਕ ਸਾਦ ਕੇ ਬੱਚੇ ਦੀ ਫੋਟੋ ਭੇਜ ਕੇ ਪੁਲਸ ਦੀ ਇਕ ਟੀਮ ਨੂੰ ਜਲੰਧਰ ਲਈ ਰਵਾਨਾ ਕਰ ਦਿੱਤੀ ।ਆਖਿਰ ਬੱਚੇ ਨੂੰ 5 ਘੰਟਿਆਂ ਬਾਦ ਦੇਰ ਰਾਤ ਦੋ ਵਜੇ ਜਲੰਧਰ ਰੇਲਵੇ ਸਟੇਸ਼ਨ ਤੋਂ ਲੱਭ ਕੇ ਰਾਤ ਹੀ ਥਾਣਾ ਨੇ ਬੱਚੇ ਦੇ ਮਾਪਿਆਂÎ ਨੂੰ ਸੂਚਨਾਂ ਦਿੱਤੀ ਕਿ ਬੱਚਾ ਲੱਭ ਗਿਆ ਹੈ ਘਬਰਾਓ ਨਾ ਜਿਸ ’ਤੇ ਮਾਪਿਆ ਨੇ ਸੁੱਖ ਦਾ ਸਾਹ ਲਿਆ। ਅਤੇ ਸਵੇਰੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਲੋਹੀਆਂ ਪੁਲਸ ਵੱਲੋਂ ਕੇਵਲ ਪੰਜ ਘੰਟਿਆਂ ਨੂੰ ਬੱਚੇ ਨੂੰ ਲੱਭ ਕੇ ਮਾਪਿਆਂ ਹਵਾਲੇ ਕਰਨ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।