ਭੇਤਭਰੇ ਹਾਲਾਤ ’ਚ ਲਾਪਤਾ ਹੋਏ ਪ੍ਰਵਾਸੀ ਮਜ਼ੂਦਰ ਦਾ ਨਹੀਂ ਮਿਲ ਸਕਿਆ ਸੁਰਾਗ

08/10/2021 12:47:39 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਟਾਂਡਾ ਇਲਾਕੇ ’ਚੋਂ 6 ਅਗਸਤ ਤੋਂ ਭੇਤਭਰੇ ਹਾਲਾਤ ਵਿੱਚ ਲਾਪਤਾ ਹੋਏ ਨੌਜਵਾਨ ਪ੍ਰਵਾਸੀ ਮਜ਼ਦੂਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਜਿਸ ਦੀ ਸਲਾਮੀ ਨੂੰ ਲੈ ਕੇ ਉਸਦਾ ਪਰਿਵਾਰ ਅਰਦਾਸਾਂ ਕਰ ਰਿਹਾ ਹੈ। ਟਾਂਡਾ ਪੁਲਸ ਨੇ ਲਾਪਤਾ ਹੋਏ ਨੌਜਵਾਨ ਲਾਲ ਚੰਦ ਪੁੱਤਰ ਅੰਗਦ ਮਹਿਤੋ ਮੂਲ ਵਾਸੀ ਟੋਪਰਾਬਿਨ ਪੂਰਨਿਆਂ ਬਿਹਾਰ ਦੇ ਜੀਜਾ ਮਹੇਸ਼ ਕੁਮਾਰ ਮੇਸ਼ੀ ਪੁੱਤਰ ਲੱਖੂ  ਮਹਿਤੋ ਵਾਸੀ ਨਜ਼ਦੀਕ ਜੀਵਨ ਪੈਲਸ ਅਹੀਆਪੁਰ ਦੀ ਸੂਚਨਾ ਦੇ ਆਧਾਰ ’ਤੇ ਟਾਂਡਾ ਪੁਲਸ ਨੇ ਰਿਪੋਰਟ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕੀਤੀ ਹੈ।

ਆਪਣੇ ਬਿਆਨ ਵਿੱਚ ਮਹੇਸ਼ ਨੇ ਦੱਸਿਆ ਕਿ ਉਸਦਾ ਸਾਲ ਪਿੰਡ ਮਾਨਪੁਰ ਦੇ ਕਿਸਾਨ ਕੋਲ ਕੰਮ ਕਰਦਾ ਸੀ ਅਤੇ 6 ਅਗਸਤ ਨੂੰ ਉਹ ਉਨ੍ਹਾਂ ਨੂੰ ਮਿਲਣ ਆ ਰਿਹਾ ਸੀ। ਇਸ ਦੌਰਾਨ ਰਾਤ 10 ਵਜੇ ਦੇ ਕਰੀਬ ਉਸਦਾ ਫੋਨ ਆਇਆ ਕਿ ਪੈਟਰੋਲ ਪੰਪ ਕੋਲ ਉਸਦਾ ਐਕਸੀਡੈਂਟ ਹੋ ਗਿਆ ਹੈ। ਇਸ ਤੋਂ ਬਾਅਦ ਜਦੋਂ ਉਹ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਉੱਥੇ ਕੋਈ ਐਕਸੀਡੈਂਟ ਨਹੀਂ ਹੋਇਆ ਸੀ। ਉਨ੍ਹਾਂ ਉਸਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਲਾਪਤਾ ਨੌਜਵਾਨ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਅੱਗੇ ਉਸ ਦੀ ਭਾਲ ਕਰਨ ਦੀ ਗੁਹਾਰ ਲਗਾਈ ਹੈ।


Shyna

Content Editor

Related News