ਸਤਲੁਜ ਦਰਿਆ 'ਚ ਡੁੱਬਣ ਕਾਰਨ ਨਬਾਲਗ ਦੀ ਮੌਤ

08/19/2020 11:52:33 AM

ਰੂਪਨਗਰ,(ਸਜਣ ਸਿੰਘ ਸੈਣੀ)- ਜ਼ਿਲ੍ਹਾ ਰੂਪਨਗਰ 'ਚ ਇੱਕ 14 ਸਾਲਾਂ ਲੜਕਾ ਸਤਲੁਜ ਦਰਿਆ 'ਚ ਡੁੱਬ ਗਿਆ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਲੜਕੇ ਦੀ ਪਹਿਚਾਣ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਾਰ ਸੇਵਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਜੋਂ ਹੋਈ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਗੁਰਸੇਵਕ ਸਿੰਘ ਦੀ ਉਮਰ14 ਸਾਲ ਸੀ ਤੇ ਉਹ ਨੌਵੀਂ ਜਮਾਤ 'ਚ ਪੜ੍ਹਦਾ ਸੀ। ਗੁਰਸੇਵਕ ਦੀ ਇੱਕ ਵੱਡੀ ਭੈਣ ਤੇ ਇੱਕ ਛੋਟਾ ਭਰਾ ਵੀ ਹੈ । 
ਜਾਣਕਾਰੀ ਅਨੁਸਾਰ ਗੁਰਸੇਵਕ ਆਪਣੇ ਸਾਥੀਆਂ ਦੇ ਨਾਲ ਸਤਲੁਜ ਦਰਿਆ 'ਤੇ ਨਹਾਉਣ ਗਿਆ ਸੀ ਤੇ ਅਚਾਨਕ ਪੈਰ ਫਿਸਲਣ ਕਾਰਨ ਦਰਿਆ ਦੇ 'ਚ ਡੁੱਬ ਗਿਆ । ਗੁਰਸੇਵਕ ਦੀ ਮੌਤ ਦੇ ਬਾਅਦ ਪੂਰਾ ਪਰਿਵਾਰ ਤੇ ਇਲਾਕਾ ਸੋਗ ਦੀ ਲਹਿਰ 'ਚ ਹੈ ਤੇ ਕੱਲ੍ਹ ਸਵੇਰੇ ਗੁਰਸੇਵਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ।


Bharat Thapa

Content Editor

Related News