ਰੋਪੜ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ''ਚ ਮਾਰਿਆ ਛਾਪਾ

10/31/2022 3:52:06 PM

ਰੋਪੜ (ਗੁਰਮੀਤ ਸਿੰਘ)- ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋ ਅੱਜ ਰੋਪੜ ਦੇ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮਹਿਕਮੇ ਦੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਗਈ ਅਤੇ ਕਈ ਕਰਮਚਾਰੀ ਲੇਟ ਪੁੱਜੇ, ਜਿਨ੍ਹਾਂ ਤੋਂ ਕਾਰਨ ਪੁੱਛਿਆ ਗਿਆ। ਕੈਬਨਿਟ ਮੰਤਰੀ ਨੇ ਦਫ਼ਤਰ ਵਿੱਚ ਦਾਖਲ ਹੁੰਦਿਆਂ ਹੀ ਦਫ਼ਤਰ ਦਾ ਮੁੱਖ ਗੇਟ ਬੰਦ ਕਰਵਾ ਦਿੱਤਾ ਅਤੇ ਹਾਜ਼ਰੀ ਦੀਆਂ ਕਾਪੀਆਂ ਕਬਜ਼ੇ ਵਿੱਚ ਲੈ ਲਈਆਂ। ਜਿਸ ਤੋਂ ਬਾਅਦ ਗ਼ੈਰ-ਹਾਜ਼ਰ ਰਹੇ ਕਰਮਚਾਰੀਆਂ ਦੀ ਰੈਸਟ ਹਾਊਸ ਵਿੱਚ ਕਲਾਸ ਲਗਾਈ ਗਈ।

ਇਹ ਵੀ ਪੜ੍ਹੋ: ਪੰਚਾਇਤ ਮਹਿਕਮੇ ’ਚ ਚੋਰ-ਮੋਰੀਆਂ ਕਾਰਨ ਸੈਂਕੜੇ ਭਰਤੀਆਂ ਦੇ ਘਪਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ

PunjabKesari

ਕੈਬਨਿਟ ਮੰਤਰੀ ਕੋਲ ਸਥਾਨਕ 'ਆਪ' ਆਗੂਆਂ ਨੇ ਮੁੱਖ ਸੜਕਾਂ 'ਤੇ ਟ੍ਰੈਫ਼ਿਕ ਲਾਈਟਾਂ ਖ਼ਰਾਬ ਹੋਣ ਦਾ ਮੁੱਦਾ ਚੁੱਕਿਆ ਅਤੇ ਰੇਲਵੇ ਸ਼ਟੇਸ਼ਨ ਨਜ਼ਦੀਕ ਬਣ ਰਹੇ ਪੁਲ ਦਾ ਕੰਮ ਦੇਰੀ ਨਾਲ ਹੋਣ ਦੀ ਸਮੱਸਿਆ ਰੱਖੀ। ਇਸ ਦੌਰਾਨ ਕੈਬਨਿਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਤੋਂ ਜਵਾਬ ਮੰਗੇ ਅਤੇ ਕੰਮ ਦਰੁੱਸਤ ਕਰਨ ਦੀ ਹਿਦਾਇਤ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਸਬੰਧੀ ਪੁੱਛੇ ਸਵਾਲ ਦਾ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰੀਆਂ ਦੇ ਘਰੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ, ਰਿਸ਼ਵਤਖੋਰਾਂ ਨੂੰ ਮੁਆਫ਼ ਨਹੀਂ ਕਰਾਂਗੇ: ਭਗਵੰਤ ਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News