ਮਾਈਨਿੰਗ ਕਰਦੇ ਜੇ. ਸੀ. ਬੀ. ਅਤੇ ਦੋ ਟਿੱਪਰਾਂ ਸਮੇਤ ਡਰਾਈਵਰ ਗ੍ਰਿਫ਼ਤਾਰ

07/18/2021 11:33:04 AM

ਬਲਾਚੌਰ (ਤਰਸੇਮ ਕਟਾਰੀਆ)- ਥਾਣਾ ਪੋਜੇਵਾਲ ਪੁਲਸ ਵੱਲੋਂ ਗਸ਼ਤ ਦੌਰਾਨ ਮਾਈਨਿੰਗ ਕਰਦੇ ਇਕ ਜੇ. ਸੀ. ਬੀ. ਅਤੇ ਡਰਾਈਵਰ ਅਤੇ ਦੋ ਟਿੱਪਰਾਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੇ ਏ. ਐੱਸ. ਆਈ. ਤਰਸੇਮ ਲਾਲ ਸਮੇਤ ਪੁਲਸ ਪਾਰਟੀ ਪਿੰਡ ਨਵਾਂਗਰਾ ਨਜ਼ਦੀਕ ਆਦਰਸ਼ ਸਕੂਲ ਮਾਈਨਿੰਗ ਦੀ ਤਲਾਸ਼ ’ਚ ਗਸ਼ਤ ਕਰ ਰਹੇ ਸਨ ਤਾਂ ਆਦਰਸ਼ ਸਕੂਲ ਨਜ਼ਦੀਕ ਮਾਈਨਿੰਗ ਕਰਦੇ ਇਕ ਜੇ. ਸੀ. ਬੀ. ਡਰਾਈਵਰ ਸਮੇਤ ਦੋ ਟਿੱਪਰ ਇਕ ਭਰਿਆ ਅਤੇ ਇਕ ਖਾਲੀ ਨੂੰ ਕਾਬੂ ਕੀਤਾ ਜਦਕਿ ਟਿੱਪਰਾਂ ਦੇ ਦੋ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀਆਂ ਚਰਚਾਵਾਂ ਦੌਰਾਨ ਹੁਣ ਹੁਸ਼ਿਆਰਪੁਰ 'ਚ ਲੱਗੇ ਨਵਜੋਤ ਸਿੱਧੂ ਦੇ ਹੱਕ 'ਚ ਬੋਰਡ

ਪੁਲਸ ਨੇ ਮਾਈਨਿੰਗ ਅਫ਼ਸਰ ਵਿਕਰਮ ਸਿੰਘ ਨੂੰ ਬੁਲਾ ਕੇ ਮੌਕਾ ਵਿਖਾ ਕੇ ਉਨ੍ਹਾਂ ਵੱਲੋਂ ਦਰਖ਼ਾਸ ਪੇਸ਼ ਕੀਤੀ ਗਈ, ਜਿਸ ’ਤੇ ਪੋਜੇਵਾਲ ਪੁਲਸ ਵੱਲੋਂ ਮੁਲਜ਼ਮ ਜਤਿੰਦਰ ਕੁਮਾਰ ਪੁੱਤਰ ਜੋਗਰਾਜ ਸੜੋਆ ਅਤੇ ਦੋ ਅਣਪਛਾਤੇ ਡਰਾਈਵਰਾਂ (ਜੇ. ਸੀ. ਬੀ., ਦੋ ਟਿੱਪਰਾਂ) ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕਿਸੇ ਨੂੰ ਮਾਈਨਿੰਗ ਜਾਂ ਹੋਰ ਕਿਸੇ ਗੱਲ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਸਾਨੂੰ ਫੋਨ ਕਰਕੇ ਜਾਣਕਾਰੀ ਦੇ ਕੇ ਮੌਕਾ ਵਿਖਾਉਣ ਉਸ ਦੀ ਪੜਤਾਲ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News