ਦਿਨ ਦਿਹਾੜੇ ਲੱਖਾਂ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਚੋਰੀ

05/16/2020 2:24:32 AM

ਗੁਰਾਇਆ, (ਜ. ਬ.)- ਮਕਾਨ ਮਾਲਿਕ ਲਲਿਤ ਕੁਮਾਰ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਕੰਮ ’ਤੇ ਫਗਵਾੜਾ ਗਏ ਹੋਏ ਸਨ ਜਦੋਂ ਸ਼ਾਮ 6 ਵੱਜੇ ਦੇ ਕਰੀਬ ਘਰ ਆਏ ਤਾਂ ਉਨ੍ਹਾਂ ਦੇ ਘਰ ਦਾ ਅੰਦਰ ਦਾ ਦਰਵਾਜ਼ਾ ਟੁੱਟਾ ਹੋਇਆ ਸੀ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਕਮਰਿਆਂ ’ਚ ਚੋਰਾਂ ਵੱਲੋਂ ਅਲਮਾਰੀਆਂ, ਬੈੱਡ ਦਾ ਸਾਮਾਨ ਖਿਲਾਰਿਆ ਹੋਇਆ ਸੀ। ਲਲਿਤ ਕੁਮਾਰ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਚੋਂ 20 ਹਾਜ਼ਰ ਦੇ ਕਰੀਬ ਨਗਦੀ, 4 ਸੋਨੇ ਦੀਆਂ ਮੁੰਦਰੀਆਂ, 2 ਸੋਨੇ ਦੇ ਕੰਡੇ, ਸੋਨੇ ਦੀਆਂ ਬਾਲੀਆਂ ਦੇ ਜੋੜੇ, ਮੋਬਾਈਲ ਫ਼ੋਨ, ਲੈਪਟਾਪ, ਐਪਲ ਕੰਪਨੀ ਦਾ ਟੇਬਲੇਟ, ਕੱਪੜੇ ਚੋਰੀ ਕਰ ਕੇ ਫ਼ਰਾਰ ਹੋ ਗਏ। ਗੁਰਾਇਆ ਪੁਲਸ ਨੂੰ ਕਈ ਵਾਰੀ ਫ਼ੋਨ ਕਰਨ ਮਗਰੋਂ ਕਈ ਘੰਟੇ ਮਗਰੋਂ ਪੁਲਸ ਮੌਕੇ ’ਤੇ ਆਈ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਜਾਂਚ ਕਰਨ ਮਗਰੋਂ ਕਾਰਵਾਈ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa