ਕਾਂਗਰਸ ਦੀ ਸਾਬਕਾ ਕੌਂਸਲਰ ਨਾਲ ਲੋਨ ਲੈਣ ਦੇ ਨਾਂ ’ਤੇ ਲੱਖਾਂ ਦੀ ਠੱਗੀ

07/13/2020 2:18:38 AM

ਫਗਵਾੜਾ, (ਹਰਜੋਤ)- ਕਾਂਗਰਸ ਦੀ ਸਾਬਕਾ ਕੌਂਸਲਰ ਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਲਈ 1 ਕਰੋੜ ਰੁਪਏ ਦਾ ਕਰਜ਼ਾ ਲੈਣ ਕੇ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਸ ਨੇ ਦੋ ਵਿਅਕਤੀਆਂ ਖਿਲਾਫ਼ ਧਾਰਾ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਕੁਸਮ ਸ਼ਰਮਾ ਪੁੱਤਰੀ ਸ਼ਿਵ ਕੁਮਾਰ ਵਾਸੀ ਖਲਵਾੜਾ ਗੇਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਸ ਨੂੰ ਆਪਣੇ ਕਾਰੋਬਾਰ ਲਈ ਪੈਸੇ ਦੀ ਜ਼ਰੂਰਤ ਸੀ ਅਤੇ ਇਸ ਸਬੰਧੀ ਉਸ ਦਾ ਸੰਪਰਕ ਦੀਪਕ ਖੋਸਲਾ ਨਾਲ ਹੋਇਆ ਜਿਸ ਨੂੰ ਉਹ ਕਾਫ਼ੀ ਸਾਲਾ ਤੋਂ ਜਾਣਦੀ ਹੈ। ਦੀਪਕ ਖੋਸਲਾ ਨੇ ਗੋਪਾਲ ਦੁੱਗਲ ਜੋ ਫ਼ਾਇਨਾਸ ਦਾ ਕੰਮ ਕਰਦਾ ਹੈ, ਉਸ ਨਾਲ ਉਸ ਦੀ ਮੁਲਾਕਾਤ ਕਰਵਾਈ। ਜਿਸ 'ਤੇ ਗੋਪਾਲ ਦੁੱਗਲ ਨੇ ਕਿਹਾ ਕਿ ਉਹ ਲੋਨ ਕਰਵਾਉਣ ਦੇ ਬਦਲੇ 10 ਫੀਸਦੀ ਕਮਿਸ਼ਨ ਲਵੇਗਾ। ਜਿਸ ਤੋਂ ਬਾਅਦ ਗੋਪਾਲ ਤੇ ਅਨੂਪ ਦੁੱਗਲ ਨੇ ਸਾਜਿਸ਼ ਤਹਿਤ ਇਨਾਂ ਕੋਲੋਂ ਵੱਖ-ਵੱਖ ਦਸਤਾਵੇਜ਼ੀ ਖਰਚਿਆਂ ਦੇ ਨਾਂ 'ਤੇ 8 ਲੱਖ ਰੁਪਏ ਵੱਖ-ਵੱਖ ਚੈੱਕਾਂ ਤੇ ਕੁੱਝ ਨਕਦ ਲੈ ਲਏ ਤੇ ਇੱਥੋਂ ਤੱਕ ਆਪਣੀ ਕਮਿਸ਼ਨ ਵੀ ਐਡਵਾਂਸ ਲੈ ਲਈ ਤੇ ਅਨੂਪ ਦੁੱਗਲ, ਗੋਪਾਲ ਦੁੱਗਲ ਤੇ ਦੀਪਕ ਖੋਸਲਾ ਨੇ ਆਪਣੇ ਖਾਤਿਆਂ ਤੇ ਹੋਰ ਭਾਗੀਦਾਰਾ 'ਚ ਪੈਸੇ ਪਾ ਕੇ ਚੈੱਕ ਪਾਸ ਕਰਵਾ ਲਏ। ਪਰ ਉਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦਾ ਲੋਨ ਪਾਸ ਨਹੀਂ ਕਰਵਾਇਆ। ਜਿਸ ਤੋਂ ਬਾਅਦ ਇਨਾਂ ਦਾ ਆਪਸ 'ਚ ਪੈਸਿਆਂ ਤੋਂ ਲੈ ਕੇ ਝਗੜਾ ਹੋ ਗਿਆ।

ਜਿਸ ਦੀ ਦਰਖ਼ਾਸਤ ਉਨ੍ਹਾਂ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ। ਜਿਸ ਦੀ ਕੀਤੀ ਜਾਂਚ ਤੋਂ ਬਾਅਦ ਡੀ. ਏ. ਲੀਗਲ ਦੀ ਰਿਪੋਰਟ ਤੋਂ ਬਾਅਦ ਪੁਲਸ ਨੇ 8 ਲੱਖ ਰੁਪਏ ਦੀ ਧੋਖਾਦੇਹੀ ਸਾਬਤ ਹੋਣ ਉਪਰੰਤ ਅਨੂਪ ਦੁੱਗਲ ਪੁੱਤਰ ਗੋਪਾਲ ਦੁੱਗਲ ਵਾਸੀ ਹਦੀਆਬਾਦ, ਦੀਪਕ ਖੋਸਲਾ ਪੁੱਤਰ ਰਾਮ ਪ੍ਰਕਾਸ਼ ਵਾਸੀ ਨੇੜੇ ਸ਼ਿਵ ਮੰਦਿਰ ਰਾਮਗੜੀਆਂ ਗੁਰਦੁਆਰਾ ਸਾਹਿਬ ਨਕੋਦਰ ਰੋਡ ਫਗਵਾੜਾ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਮਾਮਲੇ 'ਚ ਗੋਪਾਲ ਦੁੱਗਲ ਉਕਤ ਦੀ 27-10-2019 ਨੂੰ ਮੌਤ ਹੋ ਚੁੱਕੀ ਹੈ।


Bharat Thapa

Content Editor

Related News