ਫੌਜੀਆਂ ਦੀ ਪੈਨਸ਼ਨ ''ਚ ਕਟੌਤੀ ਦੇ ਪ੍ਰਸਤਾਵ ਖਿਲਾਫ ਸਾਬਕਾ ਫੌਜੀਆਂ ਨੇ ਦਿੱਤਾ ਮੰਗ ਪੱਤਰ

11/24/2020 7:25:52 PM

ਗੜਸ਼ੰਕਰ,(ਸ਼ੋਰੀ) : ਐਕਸ ਸਰਵਿਸਮੈਨ ਸੋਸ਼ਲ ਵੈੱਲਫੇਅਰ ਟਰੱਸਟ ਦੇ ਮੈਂਬਰਾਂ ਵੱਲੋਂ ਅੱਜ ਸਥਾਨਕ ਐੱਸ. ਡੀ. ਐੱਮ. ਹਰਬੰਸ ਸਿੰਘ ਨੂੰ ਦਿੱਤੇ ਇਕ ਮੰਗ ਪੱਤਰ ਰਾਹੀਂ ਕੇਂਦਰ ਸਰਕਾਰ ਦੇ ਉਸ ਪ੍ਰਸਤਾਵਿਤ ਫੈਸਲੇ ਖ਼ਿਲਾਫ਼ ਵਿਰੋਧ ਦਰਜ ਕੀਤਾ ਗਿਆ। ਜਿਸ ਦੇ ਰਾਹੀਂ ਆਉਣ ਵਾਲੇ ਸਮੇਂ 'ਚ ਸੈਨਿਕਾਂ ਦੀ ਪੈਨਸ਼ਨ 'ਚ ਕਟੌਤੀ ਅਤੇ ਸੇਵਾਕਾਲ 'ਚ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਟਰੱਸਟ ਦੇ ਮੈਂਬਰਾਂ ਦੀ ਇਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਸਾਬਕਾ ਸੈਨਿਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੀਟਿੰਗ ਦੌਰਾਨ ਸੂਬੇਦਾਰ ਮੋਹਨ ਲਾਲ ਹਾਜੀਪੁਰ, ਜਰਨੈਲ ਸਿੰਘ, ਕੈਪਟਨ ਕੇਵਲ ਸਿੰਘ ਇਬਰਾਹੀਮਪੁਰ, ਕੈਪਟਨ ਪ੍ਰਕਾਸ਼ ਚੰਦ, ਸੂਬੇਦਾਰ ਅਵਤਾਰ ਸਿੰਘ, ਸੂਬੇਦਾਰ ਕੇਵਲ ਸਿੰਘ ਭੱਜਲ, ਕੈਪਟਨ ਜਸਵੰਤ ਸਿੰਘ, ਕੈਪਟਨ ਅਮਰਜੀਤ ਸਿੰਘ, ਸੂਬੇਦਾਰ ਮੇਜਰ ਕੁਲਦੀਪ ਸਿੰਘ,  ਸੂਬੇਦਾਰ ਮੇਜਰ ਮੱਖਣ ਸਿੰਘ, ਸੂਬੇਦਾਰ ਮੋਹਨ ਸਿੰਘ ਗੋਲੀਆਂ, ਸੂਬੇਦਾਰ ਕੇਵਲ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

 


Deepak Kumar

Content Editor

Related News