ਮਿਆਣੀ ਵਾਸੀ ਨੌਜਵਾਨਾਂ ਨੇ ਰਿਲਾਇੰਸ ਜੀਓ ਮੋਬਾਈਲ ਟਾਵਰਾਂ ਨੂੰ ਬੰਦ ਕਰਕੇ ਕੀਤੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

12/24/2020 1:10:36 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਕੁਲਦੀਸ਼): ਪਿੰਡ ਮਿਆਣੀ ’ਚ ਬੀਤੀ ਸ਼ਾਮ ਪਿੰਡ ਦੇ ਨੌਜਵਾਨਾਂ ਅਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਰਿਲਾਇੰਸ ਜੀਓ ਮੋਬਾਈਲ ਟਾਵਰਾਂ ਨੂੰ ਬੰਦ ਕਰਕੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਥ ਆਗੂ ਪੰਚ ਸਨੀ ਸਿੰਘ ਦੀ ਅਗਵਾਈ ’ਚ ਹੋਏ ਇਸ ਰੋਸ ਵਿਖਾਵੇ ਦੌਰਾਨ ਨੌਜਵਾਨਾਂ ਨੇ ਪਿੰਡ ’ਚ ਮੌਜੂਦ ਜੀਓ ਦੇ ਦੋ ਮੋਬਾਈਲ ਟਾਵਰਾਂ ਨੂੰ ਬੰਦ ਕਰਵਾਇਆ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰੋਸ ਮਾਰਚ ਕੱਢ ਕੇ ਕਿਸਾਨ ਮਾਰੂ ਖੇਤੀ ਕਾਨੂੰਨ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਨੀ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਪ੍ਰਧਾਨ ਟੈਕਸੀ ਯੂਨੀਅਨ ਸੁਰਿੰਦਰ ਸਿੰਘ, ਮਾਨ ਸਿੰਘ ਆਦਿ ਨੇ ਆਖਿਆ ਕਿ ਉਹ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ੁਰੂ ਕਿਸਾਨ ਅੰਦੋਲਨ ’ਚ ਕਿਸਾਨਾਂ ਦੇ ਹਰ ਸੰਘਰਸ਼ ’ਚ ਸਾਥ ਦੇਣਗੇ ਅਤੇ ਮੋਦੀ ਸਰਕਾਰ ਦੇ ਭਾਈਵਾਲ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨਗੇ।

ਇਸ ਮੌਕੇ ਪ੍ਰਦਰਸ਼ਨਕਾਰੀਆਂ ’ਚ ਕੁਝ ਨੌਜਵਾਨਾਂ ਨੇ ਇਹ ਮੋਬਾਈਲ ਟਾਵਰ ਬੰਦ ਕੀਤੇ ਅਤੇ ਇਕ ਨੌਵਜਾਨ ਨੇ ਟਾਵਰ ਉੱਤੇ ਚੜ੍ਹ ਕੇ ਕਿਸਾਨ ਏਕਤਾ ਦਾ ਝੰਡਾ ਝੁਲਾਇਆ। ਇਸ ਮੌਕੇ ਬਲਜੀਤ ਸਿੰਘ, ਰਾਜੇਸ਼ ਰਾਜੂ, ਪ੍ਰਧਾਨ ਦੇਵੀ ਦਾਸ, ਪਰਮਜੀਤ ਸਿੰਘ, ਸਨੀ ਟਾਈਲ ਵਰਲਡ, ਮਨੋਜ ਮਿਆਣੀ, ਪੱਪੂ ਮਿਆਣੀ ਸੋਮ ਨਾਥ, ਗੁਰਪ੍ਰੀਤ ਹੈਪੀ, ਜੋਤੀ, ਲਵਲੀ ਮਟੀਆਣਾ, ਲਵਪ੍ਰੀਤ ਲਵ, ਰੋਮੀ, ਪੰਮਾ, ਪੰਡਿਤ ਮਿਆਣੀ ਆਦਿ ਮੌਜੂਦ ਸਨ। 

Aarti dhillon

This news is Content Editor Aarti dhillon