ਮੰਗਾਂ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਨੇ ਕੀਤੀ ਮੀਟਿੰਗ

11/12/2018 2:11:23 AM

 ਰੂਪਨਗਰ,   (ਵਿਜੇ)-  ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਰੂਪਨਗਰ ਇਕਾਈ ਵਲੋਂ ਉੁਲੀਕੇ ਗਏ ਐਕਸ਼ਨਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅੱਜ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਸਟੇਟ ਵਲੋਂ ਉਲੀਕੇ ਪ੍ਰੋਗਰਾਮਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੋਰਚੇ ਵਲੋਂ 12 ਨਵੰਬਰ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ ਚਮਕੌਰ ਸਾਹਿਬ ਦਾ ਘਿਰਾਓ ਕਰਨ, 13 ਨਵੰਬਰ ਨੁੰ ਪਟਿਆਲੇ ਮੋਰਚੇ ਵਿਚ ਜਾਣ ਅਤੇ 14 ਨਵੰਬਰ ਨੂੰ ਰਾਣਾ ਕੇ. ਪੀ. ਸਿੰਘ ਦੀ ਕੋਠੀ ਸਾਹਮਣੇ ਧਰਨਾ ਦੇਣ ਬਾਰੇ ਗੱਲਬਾਤ ਕੀਤੀ ਗਈ। ਮੋਰਚੇ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 14 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਐਕਸ਼ਨ ਹੋਰ ਵੀ ਤਿੱਖੇ ਕੀਤੇ ਜਾਣਗੇ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
 ®ਇਸ ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਤੋਂ ਪਹੁੰਚੇ ਆਗੂ ਜਿਨ੍ਹਾਂ ਵਿਚ ਗੋਰਮਿੰਟ ਟੀਚਰ ਯੂਨੀਅਨ ਤੋਂ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਹਰਮੇਸ਼ ਕੁਮਾਰ, ਸੁਰਜੀਤ ਸਿੰਘ, ਐੱਸ. ਐੱਸ. ਏ. ਰਮਸਾ ਤੋਂ ਅਸ਼ੋਕ ਸਿੰਘ ਖਾਲਸਾ, ਹੁਸ਼ਿਆਰ ਸਿੰਘ, ਸੁਖਜੀਤ ਸਿੰਘ ਅਲੀਪੁਰ, 5178 ਯੂਨੀਅਨ ਤੋਂ ਗੁਰਪ੍ਰੀਤ ਸਿੰਘ ਪੁਰਖਾਲੀ, ਬੀ. ਐੱਡ ਫਰੰਟ ਤੋਂ ਗੁਰਿੰਦਰਪਾਲ ਸਿੰਘ ਖੇਡ਼ੀ, ਟੈਕਨੀਕਲ ਸਰਵਿਸ ਯੂਨੀਅਨ (ਬਿਜਲੀ ਬੋਰਡ) ਭਾਗ ਸਿੰਘ ਮਡ਼ੌਲੀ, ਸਤੀਸ਼ ਕੁਮਾਰ ਮੋਰਿੰਡਾ, ਟੈਕਨੀਕਲ ਤੇ ਮਕੈਨੀਕਲ ਯੂਨੀਅਨ ਤੋਂ ਮਲਾਗਰ ਸਿੰਘ ਖਮਾਣੋਂ, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਤੋਂ ਅਮ੍ਰਿਤਵੀਰ ਸਿੰਘ, ਮਿਡ ਡੇ ਮੀਲ ਯੂਨੀਅਨ ਤੋਂ  ਸ਼੍ਰੀਮਤੀ ਸੁਨੀਤਾ ਦੇਵੀ, ਬਬਲੀ ਦੇਵੀ ਤੇ ਸ਼ੰਕੁਤਲਾ ਦੇਵੀ ਆਦਿ ਤੋਂ ਇਲਾਵਾ ਤਰਕਸ਼ੀਲ ਸੋਸਾਇਟੀ ਰੋਪਡ਼ ਦੇ ਅਸ਼ੋਕ ਕੁਮਾਰ ਹਾਜ਼ਰ ਸਨ।