128ਵੀਂ ਵਾਰ ਮਾਤਾ ਵੈਸ਼ਣੋ ਦੇਵੀ ਲਈ ਸਾਈਕਲ ''ਤੇ ਯਾਤਰਾ ਕਰ ਰਿਹੈ ਇਹ ਸ਼ਖਸ

01/11/2020 4:07:07 PM

ਜਲੰਧਰ (ਧਵਨ)— ਬਠਿੰਡਾ ਵਾਸੀ ਰਾਜਿੰਦਰ ਗੁਪਤਾ ਸਾਈਕਲ 'ਤੇ 128ਵੀਂ ਵਾਰ ਸ੍ਰੀ ਵੈਸ਼ਣੋ ਦੇਵੀ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਜਲੰਧਰ ਪਹੁੰਚਣ 'ਤੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਲਗਾਤਾਰ ਸਾਈਕਲ 'ਤੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰ ਰਹੇ ਹਨ। ਇਸ ਦੌਰਾਨ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਉਣ ਦਾ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ 5.70 ਲੱਖ ਕਿ. ਮੀ. ਦੀ ਸਾਈਕਲ ਯਾਤਰਾ ਕਰ ਚੁੱਕੇ ਹਨ।

ਇਸ ਦੌਰਾਨ ਉਨ੍ਹਾਂ ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ, ਮਾਤਾ ਵੈਸ਼ਣੋ ਦੇਵੀ, ਮਾਤਾ ਚਿੰਤਪੂਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ, ਮਾਤਾ ਨੈਣਾ ਦੇਵੀ, ਮਾਤਾ ਚਾਮੁੰਡਾ ਦੇਵੀ ਤੇ ਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਨ ਤੋਂ ਇਲਾਵਾ ਹਰਿਦੁਆਰ ਅਤੇ ਹੋਰ ਇਤਹਾਸਿਕ ਤੇ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ ਮੌਸਮ ਭਾਵੇਂ ਠੰਡ ਦਾ ਹੋਵੇ ਜਾਂ ਗਰਮੀ ਦਾ, ਤੂਫਾਨ ਆਵੇ ਜਾਂ ਹਨੇਰੀ ਉਨ੍ਹਾਂ ਦੀ ਸਾਈਕਲ ਯਾਤਰਾ ਲਗਾਤਾਰ ਚੱਲਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਰਸਤੇ ਵਿਚ ਉਹ ਸਵੈਮ ਸੇਵੀ ਸੰਗਠਨਾਂ ਵਲੋਂ ਚਲਾਈਆਂ ਜਾ ਰਹੀਆਂ ਧਰਮਸ਼ਾਲਾਵਾਂ ਵਿਚ ਰਾਤ ਗੁਜ਼ਾਰਦੇ ਹਨ। ਖਾਣ-ਪੀਣ ਦਾ ਸਾਮਾਨ ਉਹ ਸਾਈਕਲ 'ਤੇ ਆਪਣੇ ਨਾਲ ਲੈ ਕੇ ਨਿਕਲਦੇ ਹਨ।


shivani attri

Content Editor

Related News