ਬਾਜ਼ਾਰਾਂ ’ਚ ਰੌਣਕਾਂ ਲੈ ਕੇ ਆਇਆ ਲੋਹੜੀ ਦਾ ਤਿਉਹਾਰ

01/12/2020 12:27:39 AM

ਕਪੂਰਥਲਾ, (ਮਹਾਜਨ)- ਲੋਹਡ਼ੀ ਤਿਉਹਾਰ ਪੰਜਾਬ ਦੇ ਲੋਕਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਤਿਉਹਾਰ ਨੂੰ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਉਣ ਲਈ ਲੋਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਮਾਰਕੀਟ ਤੋਂ ਲੈ ਕੇ ਹੋਮ ਬੇਕਰਸ ਅਤੇ ਆਰਟਿਸਟ ਇਸ ਦਿਨ ਨੂੰ ਖਾਸ ਬਣਾਉਣ ਲਈ ਕਈ ਤਰ੍ਹਾਂ ਦੇ ਆਫਰ ਦੇ ਕੇ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਕਿਉਂਕਿ ਹੁਣ ਕੁਝ ਖਾਸ ਕਰਨ ਦਾ ਟ੍ਰੈਂਡ ਹੈ। ਬਾਜ਼ਾਰਾਂ ’ਚ ਮੂੰਗਫਲੀ, ਰਿਉਡ਼ੀਆਂ, ਗਚਕ ਅਤੇ ਬਿਸਕੁਟ ਆਦਿ ਨਾਲ ਦੁਕਾਨਾਂ ਸਜ ਚੁੱਕੀਆਂ ਹਨ। ਬਾਜ਼ਾਰਾਂ ’ਚ ਵੀ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਕਾਫੀ ਭੀਡ਼ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਬੇਕਰੀ ਦੀਆਂ ਦੁਕਾਨਾਂ ’ਤੇ ਵੀ ਵੱਖ-ਵੱਖ ਪ੍ਰਕਾਰ ਦੇ ਤੋਹਫੇ ਅਤੇ ਡਰਾਈ ਫਰੂਟ ਦੇ ਗਿਫਟ ਵੀ ਸੁੰਦਰ ਪੈਕਿੰਗ ’ਚ ਦੁਕਾਨ ਦਾ ਸ਼ਿੰਗਾਰ ਬਣੇ ਹੋਏ ਹਨ। ਇਸ ਤੋਂ ਇਲਾਵਾ ਕਈ ਬੇਕਰਸ ਨੇ ਲੋਹਡ਼ੀ ਨੂੰ ਸਪੈਸ਼ਲ ਬਣਾਉਣ ਲਈ ਕਸਟਮਾਈਜ਼ ਕੇਕਸ ਨੂੰ ਪੰਜਾਬੀ ਟਚ ਦੇ ਨਾਲ ਤਿਆਰ ਕੀਤੇ ਜਾ ਰਹੇ ਹਨ।

(ਬਾਕਸ) ਮੂੰਗਫਲੀ, ਗਚਕ ਤੇ ਰਿਉਡ਼ੀਆਂ ਦੀ ਖੂਬ ਹੋ ਰਹੀ ਵਿਕਰੀ

ਲੋਹਡ਼ੀ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਦੁਕਾਨਦਾਰ ਮੂੰਗਫਲੀ, ਤਿਲ ਭੁਗਾ, ਗਚਕ ਅਤੇ ਰਿਉਡ਼ੀਆਂ ਆਦਿ ਨਾਲ ਦੁਕਾਨਾਂ ਸਜ ਚੁੱਕੀਆਂ ਹਨ। ਲੋਕਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਤੇ ਨੂੰਹਾਂ, ਬੇਟੀਆਂ ਨੂੰ ਲੋਹਡ਼ੀ ਦੇਣ ਲਈ ਮੂੰਗਫਲੀ, ਗਚਕ, ਰਿਉਡ਼ੀ, ਚਿਡ਼ਵਡ਼ੇ ਆਦਿ ਵੀ ਖਰੀਦਦਾਰੀ ਕੀਤੀ ਜਾ ਰਹੀ ਹੈ, ਜਿਸ ਕਾਰਣ ਦੁਕਾਨਾਂ ’ਤੇ ਖਰੀਦਦਾਰੀ ਕਰਨ ਵਾਲਿਆਂ ਦੀ ਕਾਫੀ ਭੀਡ਼ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਲੋਕਾਂ ਵਲੋਂ ਡ੍ਰਾਈ ਫਰੂਟ ਦੀ ਪੈਕਿੰਗ ਅਤੇ ਗਿਫਟਾਂ ਦੀ ਵੀ ਕਾਫੀ ਖਰੀਦਦਾਰੀ ਕਰ ਰਹੇ ਹਨ ਤਾਂ ਕਿ ਲੋਹਡ਼ੀ ਤਿਉਹਾਰ ਨੂੰ ਯਾਦਗਾਰ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਲੋਹਡ਼ੀ ਤਿਉਹਾਰ ’ਤੇ ਪ੍ਰੰਪਰਾ ਦੇ ਅਨੁਸਾਰ ਧੂਣੀ ਲਾਉਣ ਦੇ ਲਈ ਲੋਕਾਂ ਵੱਲੋਂ ਲੱਕੜੀ ਤੇ ਗੋਬਰ ਦੀਆਂ ਪਾਥੀਆਂ ਦੀ ਵੀ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ।

(ਬਾਕਸ) ਲੋਹਡ਼ੀ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ’ਚ ਜੁਟੇ ਲੋਕ

ਜਿਨ੍ਹਾਂ ਘਰ ਕੋਈ ਨਵਾਂ ਵਿਆਹ ਹੋਇਆ ਹੈ ਜਾਂ ਕਿਸੇ ਬੱਨਮ ਹੋਇਆ ਹੈ ਉਹ ਲੋਕ ਲੋਹਡ਼ੀ ਤਿਉਹਾਰ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕਰ ਰਹੇ ਹਨ। ਖੁਸ਼ੀ ਨੂੰ ਹੋਰ ਦੁੱਗਣਾ ਬਣਾਉਣ ਲਈ ਉਨ੍ਹਾਂ ਵੱਲੋਂ ਪਾਰਟੀ ਆਦਿ ਦਾ ਆਯੋਜਨ ਕੀਤਾ ਜਾ ਰਿਹਾ ਹੈ । ਲੋਕਾਂ ਵੱਲੋਂ ਡੀ. ਜੇ. ਤੇ ਢੋਲ ਵਾਲਿਆਂ ਨੂੰ ਬੁੱਕ ਕੀਤਾ ਜਾ ਰਿਹਾ ਹੈ ਤਾਂ ਕਿ ਪਾਰਟੀ ’ਚ ਆਉਣ ਵਾਲੇ ਲੋਕਾਂ ਦਾ ਖੂਬ ਮਨੋਰੰਜਨ ਹੋ ਸਕੇ।

(2) ਆਪਣਿਆਂ ਦਾ ਸਾਥ ਛੱਡ ਸੋਸ਼ਲ ਮੀਡੀਆ ਦੇ ਜਾਲ ’ਚ ਫਸਦੇ ਜਾ ਰਹੇ ਹਨ ਪੰਜਾਬੀ

ਪੰਜਾਬ ਜੋ ਆਪਣੇ ਵਿਰਾਸਤ ਦੇ ਲਈ ਜਾਣਿਆ ਜਾਂਦਾ ਹੈ, ਉਹ ਇਥੇ ਮਨਾਏ ਜਾਣ ਵਾਲੇ ਵਿਰਾਸਤੀ ਤਿਉਹਾਰਾਂ ਨੂੰ ਲੈ ਕੇ ਵੀ ਕਾਫੀ ਪ੍ਰਸਿੱਧ ਹੈ। ਇਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਦੇ ਲੋਕ ਆਪਣੇ ਵਿਰਾਸਤੀ ਤਿਉਹਾਰਾਂ ਨੂੰ ਇਕ-ਦੂਸਰੇ ਦੇ ਨਾਲ ਮਿਲ-ਜੁਲ ਕੇ ਮਨਾਉਂਦੇ ਅਤੇ ਖੁਸ਼ੀਆਂ ਸਾਂਝੀਆਂ ਕਰਦੇ ਪਰ ਹੁਣ ਬਦਲਦੇ ਦੌਰ ਨੇ ਸਾਡੇ ਵਿਰਾਸਤੀ ਤਿਉਹਾਰਾਂ ਨਾਲ ਅਪਨਾਪਨ ਖੋਹ ਲਿਆ ਹੈ, ਕਿਉਂਕਿ ਹੁਣ ਜ਼ਿਆਦਾਤਰ ਲੋਕ ਆਪਣਿਆਂ ਦਾ ਸਾਥ ਛੱਡ ਕੇ ਕੇਵਲ ਫੇਸਬੁੱਕ, ਵਟਸਐਪ ਦੇ ਨਾਲ ਤਿਉਹਾਰ ਮਨਾਉਣ ਲੱਗ ਪਏ ਹਨ। ਪੰਜਾਬ ਦੇ ਇਨ੍ਹਾਂ ਹੀ ਵਿਰਾਸਤੀ ਤਿਉਹਾਰਾਂ ’ਚੋਂ ਇਕ ਹੈ ਲੋਹਡ਼ੀ ਤਿਉਹਾਰ, ਜਿਸ ਨੂੰ ਲੈ ਕੇ ਲੋਕਾਂ ਅਤੇ ਬੱਚਿਆਂ ’ਚ ਕਾਫੀ ਉਤਸ਼ਾਹ ਰਹਿੰਦਾ ਹੈ। ਇਸ ਤੋਂ ਇਲਾਵਾ ਲੋਹਡ਼ੀ ’ਤੇ ਪਾਏ ਜਾਣ ਵਾਲੇ ਵਿਰਾਸਤੀ ਗੀਤਾਂ ਦਾ ਵੀ ਵਿਸ਼ੇਸ਼ ਮਹੱਤਵ ਹੈ ਪਰ ਹੁਣ ਨਾ ਤਾਂ ਪਹਿਲੇ ਵਰਗਾ ਮਾਹੌਲ ਰਿਹਾ ਹੈ, ਨਾ ਹੀ ਉਹ ਉਤਸ਼ਾਹ। ਪਰ ਅਜੋਕੇ ਸਮੇਂ ’ਚ ਪੰਜਾਬੀ ਆਪਣਿਆਂ ਦਾ ਸਾਥ ਛੱਡ ਕੇ ਸੋਸ਼ਲ ਮੀਡੀਆ ਦੇ ਜਾਲ ’ਚ ਫਸ ਕੇ ਰਿਸ਼ਤਿਆਂ ਦੀ ਅਹਿਮਤ ਨੂੰ ਭੁੱਲਦੇ ਜਾ ਰਹੇ ਹਨ।

ਬਜ਼ੁਰਗਾਂ ਨੇ ਕੀਤਾ ਆਪਣੇ ਸੁਨਹਿਰੇ ਪਲਾਂ ਨੂੰ ਯਾਦ

ਇਸ ਸਬੰਧੀ ਬਜ਼ੁਰਗਿੰਘ (88) ਨੇ ਦਸਿਆ ਕਿ ਜਦੋਂ ਉਹ ਛੋਟੇ ਸੀ, ਉਦੋਂ ਉਨ੍ਹਾਂ ਦਾ ਪਰਿਵਾਰ ਲੋਹਡ਼ੀ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦਾ ਸੀ ਅਤੇ ਲੋਹਡ਼ੀ ਦੀ ਰਾਤ ਨੂੰ ਘਰ ਦੇ ਵਿਹਡ਼ੇ ਜਾਂ ਚੌਕ ’ਚ ਸਾਰੇ ਲੋਕ ਇਕੱਠੇ ਹੋ ਕੇ ਲੱਕਡ਼ੀਆਂ ਅਤੇ ਗੋਹੇ ਦੀਆਂ ਪਾਥੀਆਂ ਦੀ ਅੱਗ ਬਾਲ ਕੇ ਲੋਹਡ਼ੀ ਮਨਾਉਂਦੇ ਅਤੇ ਵਿਰਾਸਤੀ ਗੀਤਾਂ ਦੀ ਧੁੰਨ ’ਤੇ ਖੂਬ ਭੰਗਡ਼ਾ ਪਾਉਂਦੇ ਪਰ ਸਮਾਂ ਬਦਲਣ ਨਾਲ ਤਿਉਹਾਰਾਂ ਨੂੰ ਮਨਾਉਣ ਦਾ ਰੰਗ ਅਤੇ ਢੰਗ ਹੀ ਬਦਲ ਦਿੱਤਾ। ਇਸ ਤਰ੍ਹਾਂ ਹਰਜੀਤ ਸਿੰਘ ਭਾਟੀਆ (72), ਅਸ਼ਵਨੀ ਤੁਲੀ (60) ਅਤੇ ਬੰਸੀ ਲਾਲ ਨੇ ਕਿਹਾ ਕਿ ਜਦੋਂ ਵੀ ਲੋਹਡ਼ੀ ਆਉਂਦੀ ਹੈ, ਉਦੋਂ ਉਹ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰ ਕੇ ਖੂਬ ਹੱਸਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਛੋਟੇ ਸਨ, ਉਦੋਂ ਉਹ ਆਪਣੇ ਸਾਥੀਆਂ ਦੇ ਨਾਲ ਟੋਲੀਆਂ ਬਣਾ ਕੇ ਲੋਹਡ਼ੀ ਤੋਂ ਕੁਝ ਦਿਨ ਪਹਿਲਾਂ ਹੀ ਇਕ ਤੋਂ ਦੂਸਰੇ ਪਿੰਡ ਘਰ-ਘਰ ਜਾ ਕੇ ਲੋਹਡ਼ੀ ਮੰਗਣਾ ਸ਼ੁਰੂ ਕਰ ਦਿੰਦੇ ਸਨ। ਸਵੇਰ ਤੋਂ ਸ਼ਾਮ ਤਕ ਬੱਸ ਇਹੀ ਸਿਲਸਿਲਾ ਰਹਿੰਦਾ ਹੈ ਜੋ ਕੁਝ ਵੀ ਮਿਲਦਾ, ਉਸ ਨੂੰ ਬਰਾਬਰ ’ਚ ਵੰਡ ਕੇ ਪਤੰਗ ਜਾਂ ਫਿਰ ਕੁਝ ਹੋਰ ਲੈ ਆਉਂਦੇ ਪਰ ਹੁਣ ਜ਼ਮਾਨਾ ਬਦਲ ਗਿਆ ਹੈ, ਹੁਣ ਨਾ ਤਾਂ ‘ਸੁੰਦਰ ਮੁਦਰੀਏ’ ਵਰਗੇ ਗੀਤ ਸੁਣਾਈ ਦਿੰਦੇ ਹਨ ਅਤੇ ਨਾ ਹੀ ਬੱਚਿਆਂ ’ਚ ਕੋਈ ਉਤਸ਼ਾਹ ਨਜ਼ਰ ਆਉਂਦਾ ਹੈ।

Bharat Thapa

This news is Content Editor Bharat Thapa