ਸਮਾਰਟ ਸਿਟੀ ਦੇ ਕਈ ਪ੍ਰਾਜੈਕਟ ਆਖਰੀ ਪੜਾਅ ’ਤੇ

12/31/2020 6:18:56 PM

ਜਲੰਧਰ(ਖੁਰਾਣਾ)–ਸਮਾਰਟ ਸਿਟੀ ਤਹਿਤ ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਪ੍ਰਾਜੈਕਟ ਹੁਣ ਆਖਰੀ ਪੜਾਅ ’ਚ ਪਹੁੰਚ ਗਏ ਹਨ। ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਕਰੁਣੇਸ਼ ਸ਼ਰਮਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਰਬਨ ਅਸਟੇਟ ’ਚ ਰੇਲਵੇ ਲਾਈਨਾਂ ਦੇ ਨਾਲ-ਨਾਲ ਬਣਨ ਵਾਲੀ, ਮਲਬੇ ਨੂੰ ਪ੍ਰੋਸੈੱਸ ਕਰਨ ਵਾਲੇ ਪਲਾਂਟ, ਫਾਇਰ ਸਰਵਿਸਿਜ਼ ਨੂੰ ਸੰਗਠਿਤ ਕਰਨ ਵਾਲੇ ਪ੍ਰਾਜੈਕਟ ਅਤੇ ਜੀ. ਆਈ. ਐੱਸ. ਸਰਵੇ ਵਾਲੇ ਪ੍ਰਾਜੈਕਟ ਦੀ ਫਾਈਨਾਂਸ਼ੀਅਲ ਬਿੱਡ ਖੋਲ੍ਹੀ ਜਾ ਰਹੀ ਹੈ।

ਜਦਕਿ ਬਾਇਓ-ਮਾਈਨਿੰਗ ਪਲਾਂਟ ਸਬੰਧੀ 4 ਕੰਪਨੀਆਂ ਨੇ ਟੈਂਡਰ ਭਰੇ ਹਨ, ਜਿਨ੍ਹਾਂ ਨੂੰ ਟੈਕਨੀਕਲ ਇਵੈਲਿਊਏਸ਼ਨ ਲਈ ਪਰਖਿਆ ਜਾ ਰਿਹਾ ਹੈ।

ਇਸ ਦਰਮਿਆਨ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਨੇ ਇਕ ਵੀਡੀਓ ਕਾਨਫਰੰਸਿੰਗ ਮੀਟਿੰਗ ਰਾਹੀਂ ਨਿਗਮ ਨੂੰ ਨਿਰਦੇਸ਼ ਦਿੱਤੇ ਹਨ ਕਿ ਪ੍ਰਧਾਨ ਮੰਤਰੀ ਸਵੈ-ਨਿੱਧੀ ਸਮਾਗਮ ਦੇ ਤਹਿਤ ਸਟਰੀਟ ਵੈਂਡਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਪ੍ਰਾਜੈਕਟ ’ਚ ਤੇਜ਼ੀ ਲਿਆਂਦੀ ਜਾਵੇ।

Aarti dhillon

This news is Content Editor Aarti dhillon