ਦੇਸ਼ ਦੇ ਪਹਿਰਾਵੇ ਤੋਂ ਜਾਣੂ ਕਰਵਾਉਣ ਦਾ ਯਤਨ ਹੈ ਸਰਸ ਮੇਲਾ : ਮਨੀਸ਼ ਤਿਵਾੜੀ

10/06/2019 6:30:03 PM

ਰੂਪਨਗਰ (ਵਿਜੇ)— ਸਥਾਨਕ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਸਰਸ ਮੇਲੇ 'ਚ ਅੱਜ ਮੁੱਖ ਮਹਿਮਾਨ ਵਜੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਪੰਜਾਬ ਦੇ ਚੇਅਰਮੈਨ ਪਵਨ ਦੀਵਾਨ ਮੁੱਖ ਰੂਪ ਨਾਲ ਮੌਜੂਦ ਸਨ। ਸਰਸ ਮੇਲੇ 'ਚ ਮਨੀਸ਼ ਤਿਵਾੜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦਾ ਸੱਭਿਆਚਾਰ ਹੋਰ ਦੇਸ਼ਾਂ ਤੋਂ ਬਹੁਤ ਵੱਖਰੀ ਕਿਸਮ ਦਾ ਹੈ, ਜਿਸ ਕਾਰਨ ਸਾਡੇ ਦੇਸ਼ ਨੂੰ ਹਰ ਪੱਖ ਤੋਂ ਨੰਬਰ ਇਕ ਮੰਨਿਆ ਜਾਂਦਾ ਹੈ। ਤਿਵਾੜੀ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਰਾਜਾਂ ਦਾ ਰਹਿਣ-ਸਹਿਣ ਅਤੇ ਪਹਿਰਾਵਾ ਹਰ ਥਾਂ ਪਸੰਦ ਕੀਤਾ ਜਾਂਦਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਰੂਪਨਗਰ ਦੀ ਅਗਵਾਈ 'ਚ ਸਰਸ ਮੇਲੇ ਦਾ ਪ੍ਰਬੰਧ ਕੀਤਾ ਹੈ ਜਿਸ 'ਚ ਭਾਰਤ ਦੇ ਹਰੇਕ ਰਾਜ ਤੋਂ ਵੱਖ-ਵੱਖ ਤਰ੍ਹਾਂ ਦੇ ਸਾਜ਼ੋ ਸਮਾਨ ਸਬੰਧੀ ਸਟਾਲ ਲਾਏ ਗਏ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਮੇਲੇ ਦਾ ਪੂਰਾ ਲਾਭ ਲਿਆ। ਇਸ ਤੋਂ ਇਲਾਵਾ ਮੇਲੇ ਦੌਰਾਨ ਵੱਖ-ਵੱਖ ਗਾਇਕਾਂ ਵੱਲੋਂ ਵੀ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਅਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।

ਵਾਇਸ ਆਫ ਪੰਜਾਬ ਪ੍ਰੋਗਰਾਮ 'ਚ ਪੇਸ਼ਕਸ਼ ਕਰ ਚੁੱਕੀ ਛੋਟੀ ਉਮਰ ਦੀ ਗਾਇਕਾ ਰੀਨਾ ਨਫਰੀ ਨੂੰ ਸੰਸਦ ਮੈਂਬਰ ਤਿਵਾੜੀ ਨੇ 20 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈਕ ਭੇਟ ਕਰਕੇ ਉਸ ਨੂੰ ਸਨਮਾਨਤ ਕੀਤਾ ਅਤੇ ਗਾਇਕਾ ਨਫਰੀ ਦੇ ਭਵਿੱਖ ਅਤੇ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਸੰਸਦ ਮਨੀਸ਼ ਤਿਵਾੜੀ ਨੇ ਸਰਸ ਮੇਲੇ ਦੇ ਵੱਖ-ਵੱਖ ਸਟਾਲਾਂ ਦੌਰਾਨ ਸਟਾਲ ਮਾਲਕਾਂ ਨਾਲ ਸਮਾਨ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ, ਐੱਸ. ਐੱਸ. ਪੀ ਸਵਪਨ ਸ਼ਰਮਾ, ਏ. ਡੀ. ਸੀ. ਅਮਰਦੀਪ ਸਿੰਘ ਗੁਜਰਾਲ, ਏ. ਡੀ. ਸੀ. ਦੀਪਸ਼ਿਖਾ, ਐੱਸ. ਡੀ. ਐੱਮ. ਹਰਜੋਤ ਕੌਰ, ਐਡਵੋਕੇਟ ਜੇ. ਪੀ. ਐੱਸ. ਢੇਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਮੁੱਖ ਰੂਪ 'ਚ ਮੌਜੂਦ ਸਨ।

shivani attri

This news is Content Editor shivani attri