ਮੰਡੀਆਂ ਵਿਚ ਪੁੱਜੀ ਖ਼ਰੀਦੀ ਕਣਕ ਦੀ ਅਦਾਇਗੀ ਵੀ 75 ਫ਼ੀਸਦੀ ਹੋਈ

04/27/2021 11:05:21 AM

ਕਪੂਰਥਲਾ ( ਵੈੱਬ ਡੈਸਕ): ਕਪੂਰਥਲਾ ਜ਼ਿਲ੍ਹੇ ਵਿਚ ਕਣਕ ਦੀ ਆਮਦ 286695 ਮੀਟਰਕ ਟਨ ਹੋ ਗਈ ਹੈ, ਜੋ ਕਿ ਸੰਭਾਵੀ ਟੀਚੇ 3.59 ਲੱਖ ਮੀਟਰਕ ਟਨ ਦਾ 79.64 ਫੀਸਦੀ ਹੈ।ਇਸ ਵਿਚੋਂ 281952 ਮੀਟਰਕ ਟਨ ਦੀ ਖ੍ਰੀਦ ਵੱਖ-ਵੱਖ ਏਜੰਸੀਆਂ ਵਲੋਂ ਕੀਤੀ ਗਈ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਗੀਤਾ ਬਿਸੰਭੂ ਨੇ ਦੱਸਿਆ ਕਿ ਮੰਡੀਆਂ ਵਿਚ ਆਈ ਕਣਕ ਦੀ ਨਾਲੋ-ਨਾਲ ਖਰੀਦ ਯਕੀਨੀ ਬਣਾਈ ਜਾ ਰਹੀ ਹੈ। 

ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ ਅਦਾਇਗੀ ਵਿਚ ਵੀ ਤੇਜੀ ਆਈ ਹੈ ਅਤੇ ਹੁਣ ਤੱਕ ਖ਼ਰੀਦੀ ਕਣਕ ਵਿਰੁੱਧ 74.70 ਫੀਸਦੀ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਅੰਦਰ ਮੰਡੀ ਬੋਰਡ ਵਲੋਂ ਕਿਸਾਨਾਂ ਨੂੰ ਅਨਾਜ-ਖਰੀਦ ਪੋਰਟਲ ਉੱਪਰ ਰਜਿਸਟ੍ਰੇਸ਼ਨ ਵਿਚ ਸਹਾਇਤਾ ਕਰਨ ਨਾਲ 26 ਅਪ੍ਰੈਲ ਤੱਕ 355.24 ਕਰੋੜ ਰੁਪੈ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਟਰਾਂਸਫਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੌਸਮ ਵਿਚ ਖਰਾਬੀ ਕਰਾਨ ਲਿਫਟਿੰਗ ਦੇ ਕੰਮ ਵਿਚ ਢਿੱਲ ਆਈ ਸੀ ਪਰ ਹੁਣ ਤੱਕ ਕੁੱਲ ਲਿਫਟਿੰਗ 167147ਮੀਟਰਕ ਟਨ ਕਣਕ ਦੀ ਹੋ ਚੁੱਕੀ ਹੈ।


Shyna

Content Editor

Related News