ਚੋਰਾਂ ਨੇ ਬਾਬਾ ਬੂਟਾ ਭਗਤ ਮੰਦਿਰ ਵਿੱਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

02/19/2021 2:29:25 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਪਰਮਜੀਤ ਸਿੰਘ ਮੋਮੀ)- ਬਾਬਾ ਬੂਟਾ ਭਗਤ ਮੰਦਿਰ ਵਿੱਚ ਬੀਤੀ ਦੇਰ ਰਾਤ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਮੰਦਿਰ ਵਿੱਚੋਂ ਚੜਾਵੇ ਵਾਲੀ ਗੋਲਕ ਚੋਰੀ ਕਰਕੇ ਲੈ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦੇ ਹੋਟਲ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਲਾਸ਼ ਬਰਾਮਦ

PunjabKesari

ਚੋਰੀ ਬਾਰੇ ਅੱਜ ਸਵੇਰੇ ਉਸ ਸਮੇਂ ਪਤਾ ਚੱਲਿਆ ਜਦੋਂ ਸੇਵਾਦਾਰ ਜੋਗਿੰਦਰ ਸੈਣੀ ਰੋਜ਼ਾਨਾ ਦੀ ਤਰ੍ਹਾਂ ਮੰਦਿਰ ਦੀ ਸਫ਼ਾਈ ਕਰਨ ਆਇਆ। ਮੰਦਿਰ ਦੇ ਸੇਵਾਦਾਰਾਂ ਚੋਧਰੀ ਕਮਲ ਸੈਣੀ, ਮੈਨੇਜਰ ਪ੍ਰਭ ਦਿਆਲ ਸਹੋਤਾ, ਪੰਡਿਤ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਦੋ ਚੋਰ ਰਾਤ 11 ਦੇ ਕਰੀਬ ਛੱਤ ਰਾਹੀਂ ਮੰਦਿਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਮੰਦਿਰ ਦੇ ਪੁਜਾਰੀ ਵਾਲੇ ਕਮਰੇ ਨੂੰ ਬਾਹਰੋਂ ਬੰਦ ਕਰਕੇ ਚੋਰੀ ਕੀਤੀ ਅਤੇ ਚੜਾਵੇ ਵਾਲੀ ਵੱਡੀ ਗੋਲਕ ਤੋੜ ਕੇ ਲੈ ਗਏ। 

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਸੇਵਾਦਾਰਾਂ ਮੁਤਾਬਕ ਗੋਲਕ ਵਿੱਚ ਦੋ ਮਹੀਨੇ ਦਾ ਲਗਭਗ 50-60 ਹਜ਼ਾਰ ਰੁਪਏ ਦਾ ਚੜਾਵਾ ਸੀ। ਚੋਰਾਂ ਦੀ ਇਹ ਕਰਤੂਤ ਮੰਦਿਰ ਵਿੱਚਚ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ। ਜਿਸ ਦੇ ਆਧਾਰ ਉਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਫਰੀਦਕੋਟ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ


shivani attri

Content Editor

Related News