ਮਾਮਲਾ ਮਨਾਪੁਰਮ ਲੁੱਟ ਕਾਂਡ ਦਾ: ਕੰਪਨੀ ਦੇ ਕੰਟਰੋਲ ਰੂਮ ’ਚ ਲਾਈਵ ਵੇਖੀ ਜਾ ਰਹੀ ਸੀ ਲੁੱਟ ਦੀ ਵਾਰਦਾਤ

08/18/2021 3:33:29 PM

ਜਲੰਧਰ (ਵਰੁਣ)– ਅਰਬਨ ਅਸਟੇਟ ਫੇਜ਼-2 ਵਿਚ ਮਨਾਪੁਰਮ ਗੋਲਡ ਲੋਨ ਦੇ ਆਫ਼ਿਸ ਵਿਚ ਹੋਈ ਕਰੋੜਾਂ ਰੁਪਏ ਦੀ ਲੁੱਟ ਦੇ ਮਾਮਲੇ ’ਚ ਕੰਪਨੀ ਵਿਚ ਹੈੱਡ ਆਫ਼ਿਸ ਵਿਚ ਤਾਇਨਾਤ ਕਰਮਚਾਰੀਆਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜਿਸ ਸਮੇਂ ਲੁੱਟ ਹੋ ਰਹੀ ਸੀ ਉਦੋਂ ਕੰਪਨੀ ਦੇ ਕੰਟਰੋਲ ਰੂਮ ਵਿਚ ਬੈਠੇ ਕਰਮਚਾਰੀ ਲੁੱਟ ਦੀ ਵਾਰਦਾਤ ਨੂੰ ਲਾਈਵ ਵੇਖ ਰਹੇ ਸਨ ਪਰ ਉਹ ਲੋਕਲ ਪੁਲਸ ਨੂੰ ਸੂਚਨਾ ਦੇਣ ਦੀ ਥਾਂ ਬੰਦੀ ਬਣਾਏ ਕਰਮਚਾਰੀ ਨੂੰ ਹੀ ਫੋਨ ਕਰਦੇ ਰਹੇ। ਹਾਲਾਂਕਿ ਬੰਦੀ ਬਣਾਏ ਕਰਮਚਾਰੀ ਨੇ ਫੋਨ ਨਹੀਂ ਚੁੱਕਿਆ ਪਰ ਜਦੋਂ ਉਸ ਨੇ ਫੋਨ ਚੁੱਕਿਆ ਤਾਂ ਲੁਟੇਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਹ ਇਕ ਸੇਫ (ਤਿਜੌਰੀ) ’ਤੇ ਹੱਥ ਸਾਫ਼ ਕਰਕੇ ਤੁਰੰਤ ਭੱਜ ਗਏ, ਜਿਸ ਕਾਰਨ ਦੂਜੀ ਸੇਫ ਬਚ ਗਈ।

ਇਹ ਵੀ ਪੜ੍ਹੋ: ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਬਣਾਈ ਅਸ਼ਲੀਲ ਵੀਡੀਓ ਤੇ ਤਸਵੀਰਾਂ ਕਰ ਦਿੱਤੀਆਂ ਵਾਇਰਲ

ਹੈੱਡ ਆਫ਼ਿਸ ਵਿਚ ਤਾਇਨਾਤ ਕਰਮਚਾਰੀ ਜੇਕਰ ਲੁੱਟ ਦੀ ਵਾਰਦਾਤ ਹੁੰਦੀ ਵੇਖ ਕੇ ਲੋਕਲ ਪੁਲਸ ਨੂੰ ਸੂਚਨਾ ਦਿੰਦੇ ਤਾਂ ਇਹ ਵਾਰਦਾਤ ਟਲ ਸਕਦੀ ਸੀ। ਇਸੇ ਤਰ੍ਹਾਂ ਆਗਰਾ ਵਿਚ ਵੀ ਲੁਟੇਰਿਆਂ ਨੇ ਮਨਾਪੁਰਮ ਗੋਲਡ ਲੋਨ ਆਫ਼ਿਸ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਨੂੰ ਕੰਟਰੋਲ ਰੂਮ ਵਿਚ ਵੇਖ ਲਿਆ ਗਿਆ ਸੀ ਅਤੇ ਤੁਰੰਤ ਇਸ ਦੀ ਜਾਣਕਾਰੀ ਆਗਰਾ ਪੁਲਸ ਨੂੰ ਦਿੱਤੀ ਗਈ, ਜਿਹੜੀ ਫੌਰਨ ਮੌਕੇ ’ਤੇ ਪਹੁੰਚ ਗਈ, ਜਿਸ ਕਾਰਨ ਭੱਜ ਰਹੇ 2 ਲੁਟੇਰੇ ਉਥੇ ਹੀ ਢੇਰ ਕਰ ਦਿੱਤੇ ਗਏ ਅਤੇ ਬਾਕੀ ਲੁਟੇਰਿਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਇਕ ਲੁਟੇਰਾ ਅਜੇ ਪੁਲਸ ਰਿਮਾਂਡ ’ਤੇ ਹੀ ਹੈ। ਬਾਕੀ ਲੁਟੇਰਿਆਂ ਦੀ ਪਛਾਣ ਵੀ ਹੋ ਗਈ ਹੈ ਅਤੇ ਉਨ੍ਹਾਂ ਦੀ ਸਾਰੀ ਜਾਣਕਾਰੀ ਵੀ ਪੁਲਸ ਨੇ ਇਕੱਠੀ ਕਰ ਲਈ ਹੈ।

ਇਹ ਵੀ ਪੜ੍ਹੋ: ਮਰ ਗਈ ਇਨਸਾਨੀਅਤ, ਕੁੱਤੇ ਵੱਲੋਂ ਵੱਢਣ ’ਤੇ ਪਹਿਲਾਂ ਲੋਹੇ ਦੀ ਰਾਡ ਨਾਲ ਕੁੱਟਿਆ, ਫਿਰ ਰੱਸੀ ਨਾਲ ਗੱਲਾ ਘੁੱਟ ਦਿੱਤੀ ਦਰਦਨਾਕ ਮੌਤ

ਦੱਸਣਯੋਗ ਹੈ ਕਿ ਅਰਬਨ ਅਸਟੇਟ ਫੇਜ਼-2 ਵਿਚ ਲੁਟੇਰਿਆਂ ਨੇ ਮਨਾਪੁਰਮ ਗੋਲਡ ਲੋਨ ਆਫਿਸ ਵਿਚ ਦਾਖਲ ਹੋ ਕੇ ਕਰਮਚਾਰੀਆਂ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਲਿਆ ਸੀ ਅਤੇ 2.34 ਲੱਖ ਰੁਪਏ ਅਤੇ ਸੋਨਾ ਲੁੱਟ ਕੇ ਲੈ ਗਏ ਸਨ। ਥਾਣਾ ਨੰਬਰ 7 ਵਿਚ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਕੇ ਇਸ ਮਾਮਲੇ ਨੂੰ ਟਰੇਸ ਕਰਨ ਲਈ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੂੰ ਲਾਇਆ ਗਿਆ ਸੀ। ਪੁਲਸ ਨੇ ਇਸ ਲੁੱਟ ਕਾਂਡ ਵਿਚ ਸ਼ਾਮਲ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਹੜ੍ਹ ਤੋਂ ਪੀੜਤ ਹੈ ਲੁਟੇਰਿਆਂ ਦਾ ਪਿੰਡ
ਬਿਹਾਰ ਦੇ ਜਿਸ ਜ਼ਿਲੇ ਵਿਚ ਬਾਕੀ ਦੇ ਲੁਟੇਰੇ ਰਹਿੰਦੇ ਹਨ, ਉਹ ਇਲਾਕਾ ਅਜੇ ਹੜ੍ਹ ਤੋਂ ਪੀੜਤ ਹੈ। ਇਹੀ ਕਾਰਨ ਹੈ ਕਿ ਅਜੇ ਪੁਲਸ ਬਿਹਾਰ ਲਈ ਰਵਾਨਾ ਨਹੀਂ ਹੋਈ। ਹਾਲਾਂਕਿ ਸਿਟੀ ਪੁਲਸ ਬਿਹਾਰ ਪੁਲਸ ਦੇ ਸੰਪਰਕ ਵਿਚ ਹੈ। ਜਿਉਂ ਹੀ ਹੜ੍ਹ ਦੇ ਹਾਲਾਤ ਸਹੀ ਹੋਣਗੇ, ਉਦੋਂ ਪੁਲਸ ਬਿਹਾਰ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: ਬਿਜਲੀ ਸਮਝੌਤਿਆਂ ’ਤੇ ਸਥਿਤੀ ਸਪੱਸ਼ਟ ਕਰੇ ਸੂਬਾ ਸਰਕਾਰ : ਅਮਨ ਅਰੋੜਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News