ਪੌੜੀਆਂ ਦੀ ਗਰਿੱਲ ਨਾਲ ਲਟਕਦੀ ਮਿਲੀ ਕੈਟਰਰ ਦੀ ਲਾਸ਼

02/27/2021 4:10:35 PM

ਜਲੰਧਰ (ਜ. ਬ.)– ਪਰਸ਼ੂਰਾਮ ਨਗਰ ਵਿਚ ਘਰ ਦੀ ਛੱਤ ਵੱਲ ਜਾਂਦੀਆਂ ਪੌੜੀਆਂ ਦੀ ਗਰਿੱਲ ਨਾਲ ਫਾਹਾ ਲੈ ਕੇ ਕੈਟਰਿੰਗ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਜਾਨ ਦੇ ਦਿੱਤੀ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਕੈਟਰਰ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸ਼ਿੱਬੂ ਪੁੱਤਰ ਰਾਮੂ ਨਿਵਾਸੀ ਪਰਸ਼ੂਰਾਮ ਨਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਥਾਣਾ ਨੰਬਰ 8 ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਸ਼ਿੱਬੂ ਜੰਮੂ ਵਿਚ ਕੈਟਰਿੰਗ ਦਾ ਕੰਮ ਕਰਦਾ ਸੀ। ਜੰਮੂ ਤੋਂ ਉਹ 10-15 ਦਿਨਾਂ ਬਾਅਦ ਘਰ ਆ ਜਾਂਦਾ ਸੀ। ਇਸ ਵਾਰ ਵੀ ਉਹ 20 ਫਰਵਰੀ ਨੂੰ ਘਰ ਆਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ਿੱਬੂ ਉਸੇ ਦਿਨ ਤੋਂ ਪ੍ਰੇਸ਼ਾਨ ਸੀ। ਵੀਰਵਾਰ ਰਾਤ ਖਾਣਾ ਖਾਣ ਤੋਂ ਬਾਅਦ ਸਾਰੇ ਸੌਂ ਗਏ ਪਰ ਸ਼ਿੱਬੂ ਰਾਤ 1 ਵਜੇ ਬੀੜੀ ਪੀਣ ਦਾ ਕਹਿ ਕੇ ਛੱਤ ’ਤੇ ਗਿਆ ਸੀ। ਸ਼ੁੱਕਰਵਾਰ ਸਵੇਰੇ 8 ਵਜੇ ਜਦੋਂ ਪਰਿਵਾਰਕ ਮੈਂਬਰ ਉੱਠੇ ਤਾਂ ਸ਼ਿੱਬੂ ਨੂੰ ਵੇਖਣ ਲਈ ਛੱਤ ’ਤੇ ਗਏ ਤਾਂ ਵੇਖਿਆ ਕਿ ਉਸ ਦੀ ਲਾਸ਼ ਪੌੜੀਆਂ ਦੀ ਗਰਿੱਲ ਨਾਲ ਲਟਕ ਰਹੀ ਸੀ। 

ਇਹ ਵੀ ਪੜ੍ਹੋ: ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਹੈ ਵਿਸ਼ੇਸ਼ ਮਹੱਤਤਾ, ‘ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ

ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਘਰ ਵਿਚੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ, ਜਿਸ ਕਾਰਨ ਸ਼ਿੱਬੂ ਦੀ ਮੌਤ ਦੇ ਕਾਰਨ ਦਾ ਫਿਲਹਾਲ ਪਤਾ ਨਹੀ ਲੱਗ ਸਕਿਆ। ਸ਼ਿੱਬੂ ਆਪਣੀ ਪਤਨੀ ਅਤੇ 3 ਬੱਚਿਆਂ ਸਮੇਤ ਪਰਸ਼ੂਰਾਮ ਨਗਰ ਵਿਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ’ਚ ਕਾਂਗਰਸ ਮੁੜ ਕਰੇਗੀ ਵਾਪਸੀ, ਕਿਸਾਨਾਂ ਦੇ ਮੁੱਦੇ ’ਤੇ ਭਾਜਪਾ ਬੇਨਕਾਬ : ਮਨੀਸ਼ ਤਿਵਾੜੀ

shivani attri

This news is Content Editor shivani attri