ਇਕਹਿਰੀ ਪੁਲੀ ਕੋਲ ਵਿਅਕਤੀ ਨੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ

01/25/2020 3:12:03 PM

ਜਲੰਧਰ (ਗੁਲਸ਼ਨ)— ਸ਼ੁੱਕਰਵਾਰ ਸ਼ਾਮ ਇਕਹਿਰੀ ਪੁਲੀ ਕੋਲ ਇਕ ਵਿਅਕਤੀ ਨੇ ਕਪੂਰਥਲੇ ਵੱਲ ਜਾ ਰਹੀ ਮਾਲ-ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਜੀ. ਆਰ. ਪੀ. ਦੇ ਹੈੱਡ ਕਾਂਸਟੇਬਲ ਨਰਿੰਦਰ ਪਾਲ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਤੋਂ ਬਾਅਦ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਪੁਲਸ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 40-45 ਸਾਲ ਹੈ। ਉਸ ਨੇ ਜੀਨ ਦੀ ਪੈਂਟ ਅਤੇ ਜੈਕੇਟ ਪਾਈ ਹੋਈ ਸੀ। ਉਸ ਕੋਲ ਹੋਰ ਕੋਈ ਵੀ ਆਈ. ਡੀ. ਪਰੂਫ਼ ਨਹੀਂ ਮਿਲਿਆ, ਜਿਸ ਕਾਰਣ ਉਸ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਇਸ ਸਬੰਧ 'ਚ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।

shivani attri

This news is Content Editor shivani attri