ਫਿੰਗਰ ਪ੍ਰਿੰਟ ਸਕੀਮ ਬੰਦ ਹੋਣ ਕਰਕੇ ਗੰਦੇ ਨਾਲੇ ''ਚੋਂ ਮਿਲੀ ਲਾਸ਼ ਦੀ ਨਹੀਂ ਹੋ ਸਕੀ ਪਛਾਣ

02/16/2020 5:48:40 PM

ਜਲੰਧਰ (ਵਰੁਣ)— ਸੋਮਵਾਰ ਨੂੰ ਸੁਭਾਨਾ ਫਾਟਕ ਕੋਲ ਸਥਿਤ ਗੰਦੇ ਨਾਲੇ 'ਚ ਹੱਤਿਆ ਕਰਕੇ ਸੁੱਟੀ ਗਈ ਲਾਸ਼ ਦੇ ਮਾਮਲੇ 'ਚ ਪੁਲਸ ਦਾ ਆਖਰੀ ਹਥਿਆਰ ਵੀ ਕੰਮ ਨਹੀਂ ਆਇਆ। ਪੁਲਸ ਨੂੰ ਉਮੀਦ ਸੀ ਕਿ ਆਧਾਰ ਕਾਰਡ ਨਾਲ ਲਿੰਕ ਫਿੰਗਰ ਪ੍ਰਿੰਟ ਤੋਂ ਮ੍ਰਿਤਕ ਦੀ ਪਛਾਣ ਹੋ ਜਾਵੇਗੀ ਪਰ ਉਹ ਸਕੀਮ ਬੰਦ ਹੋਣ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।

ਪੁਲਸ ਇਸ ਅਣਪਛਾਤੀ ਲਾਸ਼ ਦਾ ਬੀਤੇ ਦਿਨੀਂ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਵੀ ਕਰਵਾ ਚੁੱਕੀ ਹੈ। ਥਾਣਾ ਨੰ. 7 ਦੇ ਮੁਖੀ ਨਵੀਨਪਾਲ ਨੇ ਦੱਸਿਆ ਕਿ ਮ੍ਰਿਤਕ ਦੀਆਂ ਤਸਵੀਰਾਂ ਅਤੇ ਇਸ਼ਤਿਹਾਰ ਲਾਉਣ ਦੇ ਬਾਵਜੂਦ ਮ੍ਰਿਤਕ ਦੀ ਪਛਾਣ ਨਹੀਂ ਹੋਈ ਤਾਂ ਉਨ੍ਹਾਂ ਨੇ ਆਧਾਰ ਕਾਰਡ ਨਾਲ ਲਿੰਕ ਫਿੰਗਰ ਪ੍ਰਿੰਟ ਸਕੀਲ ਤਹਿਤ ਮ੍ਰਿਤਕ ਦਾ ਅੰਗੂਠਾ ਲਾ ਕੇ ਉਸ ਦੀ ਪਛਾਣ ਕਰਵਾਉਣ ਲਈ ਵਿਭਾਗ ਨਾਲ ਸੰਪਰਕ ਕੀਤਾ ਪਰ ਵਿਭਾਗ ਵਲੋਂ ਜਵਾਬ ਦਿੱਤਾ ਗਿਆ ਕਿ ਉਕਤ ਸਕੀਮ ਬੰਦ ਹੋ ਚੁੱਕੀ ਹੈ, ਜਿਸ ਕਾਰਨ ਆਖਰੀ ਦਾਅ ਕੰਮ ਨਹੀਂ ਆਇਆ।
ਦੱਸ ਦਈਏ ਕਿ ਸੋਮਵਾਰ ਦੀ ਦੁਪਹਿਰ ਨੂੰ ਸੁਭਾਨਾ ਫਾਟਕ ਕੋਲ ਗੰਦੇ ਨਾਲੇ 'ਚ ਕੰਬਲ 'ਚ ਲਪੇਟੀ ਇਕ ਲਾਸ਼ ਮਿਲੀ ਸੀ। ਲਾਸ਼ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਰੀਬ 8 ਵਾਰੀ ਵਾਰ ਕੀਤਾ ਗਿਆ ਸੀ। ਮ੍ਰਿਤਕ ਕੋਲ ਪਛਾਣ ਪੱਤਰ ਨਾ ਮਿਲਣ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ, ਜਿਸ ਕਾਰਣ ਥਾਣਾ ਨੰ. 7 ਦੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਮ੍ਰਿਤਕ ਦੀ ਪਛਾਣ ਲਈ ਪੰਜਾਬ ਦੇ ਥਾਣਿਆਂ 'ਚ ਮ੍ਰਿਤਕ ਦੀਆਂ ਤਸਵੀਰਾਂ ਭੇਜ ਦਿੱਤੀਆਂ ਸਨ, ਜਦਕਿ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਚ ਵੀ ਇਸ਼ਤਿਹਾਰ ਲਾਏ ਗਏ ਸਨ।


shivani attri

Content Editor

Related News