ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

01/07/2020 8:46:15 PM

ਨਕੋਦਰ, (ਰਜਨੀਸ਼)— ਨਕੋਦਰ-ਜੰਡਿਆਲਾ ਸੜਕ 'ਤੇ ਸਥਿਤ ਪਿੰਡ ਸਰੀਂਹ ਪੈਟਰੋਲ ਪੰਪ ਨੇੜੇ ਇਕ ਟਰੈਕਟਰ-ਟਰਾਲੀ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਸਾਈਕਲ ਸਵਾਰ ਦੀ ਮੌਤ ਹੋ ਗਈ। ਹਾਦਸੇ ਉਪਰੰਤ ਅਣਪਛਾਤਾ ਟਰੈਕਟਰ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਰਾਗਨੀ ਦੇਵੀ ਵਾਸੀ ਪਿੰਡ ਸਰੀਂਹ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਤੀ ਮੰਗਲ ਜਾਹ ਪੁੱਤਰ ਗਣੇਸ਼ ਜਾਹ ਚੌਕੀਦਾਰੀ ਦਾ ਕੰਮ ਕਰਦਾ ਹੈ। ਬਿਤੇ ਦਿਨੀਂ ਗਣੇਸ਼ ਸਾਈਕਲ 'ਤੇ ਦੁੱਧ ਲੈਣ ਲਈ ਪਿੰਡ ਸਰੀਂਹ ਅੱਡੇ 'ਤੇ ਗਿਆ ਸੀ। ਜਦੋਂ ਉਹ ਦੁੱਧ ਲੈ ਕੇ ਵਾਪਸ ਆ ਰਿਹਾ ਸੀ ਤਾਂ ਜੰਡਿਆਲਾ ਸਾਈਡ ਤੋਂ ਬਿਨਾਂ ਲਾਈਟ ਤੇਜ਼ ਰਫਤਾਰ ਆ ਰਹੇ ਇਕ ਟਰੈਕਟਰ-ਟਰਾਲੀ ਨੇ ਉਸਦੇ ਪਤੀ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਣ 'ਤੇ ਉਹ ਘਟਨਾ ਸਥਾਨ 'ਤੇ ਪੁੱਜੇ ਅਤੇ ਸੜਕ ਦੇ ਸਾਈਡ 'ਤੇ ਜ਼ਖਮੀ ਹਾਲਤ 'ਚ ਡਿੱਗੇ ਆਪਣੇ ਪਤੀ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਸ਼ੰਕਰ ਵਿਖੇ ਪਹੁੰਚਾਇਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨਿਆ। ਪੁਲਸ ਨੇ ਅਣਪਛਾਤੇ ਟਰੈਕਟਰ ਚਾਲਕ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News