ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ''ਚ ਕਾਤਲਾਂ ਦਾ ਨਹੀਂ ਮਿਲਿਆ ਕੋਈ ਸੁਰਾਗ

03/07/2020 4:25:00 PM

ਜਲੰਧਰ (ਵਰੁਣ)— ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ 7 ਦਿਨਾਂ ਦੀ ਜਾਂਚ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਅਜੇ ਤੱਕ ਨਾ ਤਾਂ ਮ੍ਰਿਤਕ ਵਿਅਕਤੀ ਦੀ ਪਛਾਣ ਹੋ ਸਕੀ ਹੈ ਅਤੇ ਨਾ ਹੀ ਹੱਤਿਆਰਿਆਂ ਦਾ ਕੋਈ ਸੁਰਾਗ ਮਿਲ ਸਕਿਆ ਹੈ। ਪੁਲਸ ਨੇ ਬੀਤੇ ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਾਰੀ ਫੁਟੇਜ ਵੀ ਖੰਗਾਲ ਲਈ ਹੈ ਪਰ ਉਸ 'ਚ ਹਤਿਆਰੇ ਕੈਦ ਨਹੀਂ ਹੋ ਸਕੇ।

ਜਿਸ ਬੋਰੀ 'ਚੋਂ ਸਿਰ ਕਟੀ ਲਾਸ਼ ਮਿਲੀ ਸੀ ਪੁਲਸ ਉਸ ਬੋਰੀ ਨੂੰ ਲੈ ਕੇ ਵੀ ਜਾਂਚ ਪੁਰੀ ਕਰ ਚੁੱਕੀ ਹੈ, ਜਦਕਿ ਲਾਸ਼ ਕੋਲੋਂ ਮਿਲੇ ਸਾਈਕਲ ਨੂੰ ਲੈ ਕੇ ਵੀ ਕੀਤੀ ਗਈ ਜਾਂਚ 'ਚ ਕੁਝ ਇਨਪੁਟ ਨਹੀਂ ਮਿਲ ਸਕੇ। 28 ਫਰਵਰੀ ਦੀ ਦੇਰ ਸ਼ਾਮ ਮਿਲੀ ਲਾਸ਼ ਤੋਂ ਬਾਅਦ ਪੁਲਸ ਨੇ ਉਸ ਦਿਨ ਦੀ ਸਾਰੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲ ਲਈ ਹੈ ਪਰ ਉਸ 'ਚੋਂ ਵੀ ਕੁਝ ਨਹੀਂ ਮਿਲਿਆ। ਥਾਣਾ ਨੰ. 8 ਦੇ ਮੁਖੀ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਕੇਸ ਨੂੰ ਟਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਮਿਲੀ ਸਾਈਕਲ ਦਾ ਨਹੀਂ ਮਿਲਿਆ ਕੋਈ ਰਿਕਾਰਡ

ਸੁਭਾਨਾ ਫਾਟਕ ਕੋਲ ਹੱਤਿਆ ਕਰਕੇ ਸੁੱਟੀ ਲਾਸ਼ ਦੇ ਮਾਮਲੇ 'ਚ ਵੀ ਹੱਥ ਖਾਲੀ
ਜੇਕਰ ਗੱਲ ਸੁਭਾਨਾ ਫਾਟਕ ਕੋਲ ਮਿਲੀ ਲਾਸ਼ ਦੀ ਕਰੀਏ ਤਾਂ ਉਸ ਕੇਸ 'ਚ ਵੀ ਕਮਿਸ਼ਨਰੇਟ ਪੁਲਸ ਦੇ ਹੱਥ ਖਾਲੀ ਹਨ। 10 ਫਰਵਰੀ ਨੂੰ ਸੁਭਾਨਾ ਫਾਟਕ ਕੋਲ ਪੈਂਦੇ ਗੰਦੇ ਨਾਲੇ ਦੇ ਕੰਢੇ 'ਤੇ ਇਹ ਲਾਸ਼ ਮਿਲੀ ਸੀ, ਜਿਸ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰਕੇ ਲਾਸ਼ ਬੰਨ੍ਹ ਕੇ ਬੋਰੀ ਅਤੇ ਕੰਬਲ 'ਚ ਲਪੇਟ ਕੇ ਸੁੱਟੀ ਗਈ ਸੀ। ਥਾਣਾ ਨੰ. 7 ਦੀ ਪੁਲਸ ਇਸ ਕੇਸ 'ਚ ਇਲਾਕੇ 'ਚੋਂ ਸਾਰਿਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ, ਜਦਕਿ ਸੀ. ਸੀ. ਟੀ. ਵੀ. ਫੁਟੇਜ 'ਚ ਵੀ ਕੁਝ ਨਹੀਂ ਮਿਲਿਆ। ਪੁਲਸ ਨੇ ਮ੍ਰਿਤਕ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ ਪਰ ਫਿਰ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।


ਇਹ ਵੀ ਪੜ੍ਹੋ: ਜਲੰਧਰ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ

ਇਹ ਵੀ ਪੜ੍ਹੋ: ਜਲੰਧਰ: ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੱਸੀਆਂ ਨਾਲ ਬੰਨ੍ਹੀ ਮਿਲੀ ਲਾਸ਼​​​​​​​


shivani attri

Content Editor

Related News