ਰੇਲਵੇ ਟਰੈਕ ਤੋਂ ਵਿਅਕਤੀ ਦੀ ਲਾਸ਼ ਬਰਾਮਦ

10/09/2019 6:21:47 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਸਥਾਨਕ ਰੇਲਵੇ ਪੁਲਸ ਨੂੰ ਅੱਜ ਰੇਲਵੇ ਟਰੈਕ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਰੇਲਵੇ ਪੁਲਸ ਦੇ ਤਫਸ਼ੀਸ਼ੀ ਅਫਸਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਥੋਂ ਦੇ ਬੱਸ ਸਟੈਂਡ ਸਾਹਮਣੇ ਪੈਂਦੀ ਰੇਲਵੇ ਲਾਈਨ ਤੋਂ ਅੱਜ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਉਮਰ ਕਰੀਬ 50 ਸਾਲ, ਕੱਦ 5 ਫੁੱਟ 6 ਇੰਚ, ਮੁੱਲਾ ਫੈਸ਼ਨ ਦਾੜ੍ਹੀ, ਖੱਬੇ ਹੱਥ ਦੀ ਤੀਜੀ ਅਤੇ ਚੌਥੀ ਉਂਗਲ ਕੱਟੀ ਹੋਈ, ਹਰੇ ਰੰਗ ਦੀ ਕਮੀਜ਼ ਅਤੇ ਲਾਈਨਾਂ ਵਾਲੀ ਪੈਂਟ ਪਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ।

shivani attri

This news is Content Editor shivani attri