ਬੱਸ ਤੇ ਸਕੂਟਰ ਦੀ ਹੋਈ ਟੱਕਰ, ਇਕ ਦੀ ਮੌਤ

10/03/2019 5:59:48 PM

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਸ਼੍ਰੀ ਆਨੰਦਪੁਰ ਸਾਹਿਬ ਮਾਰਗ 'ਤੇ ਇੱਕ ਬੱਸ ਅਤੇ ਸਕੂਟਰ ਦੀ ਟੱਕਰ ਹੋਣ ਕਰਕੇ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਮਾਜਰਾ ਵਿਖੇ ਮਨੀਕਰਣ ਸਾਹਿਬ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀ ਇਕ ਸਕੂਟਰ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਸਕੂਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਸਰਵਣ ਰਾਮ ਪਹਿਲਵਾਨ (60) ਵਾਸੀ ਪਿੰਡ ਕੁਨੈਲ ਦੇ ਰੂਪ 'ਚ ਹੋਈ ਹੈ।


shivani attri

Content Editor

Related News